For the best experience, open
https://m.punjabitribuneonline.com
on your mobile browser.
Advertisement

ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਛੇ ਮੁਲਜ਼ਮ ਗ੍ਰਿਫ਼ਤਾਰ

08:35 AM Sep 17, 2023 IST
ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਛੇ ਮੁਲਜ਼ਮ ਗ੍ਰਿਫ਼ਤਾਰ
ਚੋਰੀ ਦੇ ਵਾਹਨਾਂ ਸਣੇ ਮੁਲਜ਼ਮ ਪੁਲੀਸ ਦੀ ਹਿਰਾਸਤ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 16 ਸਤੰਬਰ
ਮੂਨਕ ਥਾਣਾ ਏਰੀਏ ਵਿੱਚ ਸਨੈਚਿੰਗ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਦੋ ਵੱਖ-ਵੱਖ ਗਰੁੱਪਾਂ ਦੇ ਛੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਨੈਚਿੰਗ ਦੇ ਮਾਮਲੇ ਦਾ ਪਰਦਾਫਾਸ਼ ਕਰਦਿਆਂ 2 ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਖੋਹ ਕੀਤੀ ਪੰਜ ਹਜ਼ਾਰ ਰੁਪਏ ਦੀ ਰਕਮ ਅਤੇ ਖਰੀਦ ਕੀਤੀ ਐੱਲ.ਸੀ.ਡੀ. ਬਰਾਮਦ ਕੀਤੀ ਹੈ। ਚੋਰੀ ਦੇ ਵਾਰਦਾਤ ਕਰਨ ਵਾਲੇ ਗਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰ ਕੇ ਚੋਰੀ ਦੇ 2 ਮੋਟਰਸਾਈਕਲ ਅਤੇ ਮੋਟਰਸਾਈਕਲ ਰੇਹੜੀ ਬਰਾਮਦ ਕੀਤੀ ਹੈ।
ਜ਼ਿਲ੍ਹਾ ਪੁਲੀਸ ਮੁਖੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਸੌਰਵ ਵਾਸੀ ਰਾਧਾਕੁੰਡ ਜ਼ਿਲ੍ਹਾ ਮਥੁਰਾ ਉਤਰ ਪ੍ਰਦੇਸ਼ ਹਾਲ ਆਬਾਦ ਮਾਸਟਰ ਕਲੋਨੀ ਜਾਖਲ ਜ਼ਿਲ੍ਹਾ ਫਤਿਆਬਾਦ ਭਾਰਤ ਫਾਇਨਾਂਸ ਕੰਪਨੀ ਵਿੱਚ ਬਤੌਰ ਸੰਗਮ ਮੈਨੇਜਰ ਬਰਾਂਚ ਜਾਖਲ ’ਚ ਨੌਕਰੀ ਕਰਦਾ ਹੈ। ਬੀਤੀ 6 ਸਤੰਬਰ ਨੂੰ ਸ਼ਾਮੀਂ ਉਹ ਪਿੰਡ ਮਨਿਆਣਾ, ਰਾਮਪੁਰਾ ਤੋਂ ਕਰਜ਼ੇ ਦੀਆਂ ਕਿਸ਼ਤਾਂ ਦੇ ਪੈਸੇ ਇਕੱਠੇ ਕਰ ਕੇ ਮੋਟਰਸਾਈਕਲ ’ਤੇ ਵਾਇਆ ਹਾਂਡਾ ਕੁਦਨੀ ਹੁੰਦਾ ਹੋਇਆ ਜਾਖਲ ਵੱਲ ਜਾ ਰਿਹਾ ਸੀ ਤਾਂ ਪਿੰਡ ਕੜੈਲ ਨੇੜੇ 2 ਮੋਟਰਸਾਈਕਲਾਂ ’ਤੇ 4 ਨੌਜਵਾਨਾਂ ਨੇ ਅੱਗੇ ਮੋਟਰਸਾਈਕਲ ਲਗਾ ਕੇ ਸੌਰਵ ਤੋਂ ਪੈਸਿਆਂ ਵਾਲਾ ਬੈਗ ਖੋਹ, ਜਿਸ ਵਿਚ ਕਰੀਬ 94895/-ਰੁਪਏ, ਫੋਟੋ ਸਟੇਟ ਆਧਾਰ ਕਾਰਡ, ਸੈਮਸੰਗ ਕੰਪਨੀ ਦਾ ਟੇਬਲੈਟ ਸਮੇਤ ਬਾਇਓਮੈਟ੍ਰਿਕ ਚਾਰਜ ਸੀ, ਖੋਹ ਕੇ ਲੈ ਗਏ। ਤਫਤੀਸ਼ ਦੌਰਾਨ ਪੁਲੀਸ ਵੱਲੋਂ ਹਰਸ਼ਦੀਪ ਸਿੰਘ ਉਰਫ਼ ਅਕਾਸ਼, ਮੰਗਾ ਸਿੰਘ ਵਾਸੀਆਨ ਬਹਾਦਰ ਖੇੜਾ ਥਾਣਾ ਸਦਰ ਅਬੋਹਰ ਜ਼ਿਲ੍ਹਾ ਫਾਜ਼ਿਲਕਾ, ਰਾਜ ਕੁਮਾਰ ਅਤੇ ਅਜੈ ਵਾਸੀਆਨ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਨੂੰ ਨਾਮਜ਼ਦ ਕਰ ਕੇ ਮੁਲਜ਼ਮ ਹਰਸ਼ਦੀਪ ਸਿੰਘ ਉਰਫ਼ ਅਕਾਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਕੋਲੋ ਖੋਹ ਕੀਤੀ ਰਕਮ ’ਚੋਂ ਪੰਜ ਹਜ਼ਾਰ ਰੁਪਏ ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਗਿਆ। ਤਫਤੀਸ਼ ਦੌਰਾਨ ਮੁਲਜ਼ਮ ਮੰਗਾ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਖੋਹ ਦੀ ਰਕਮ ’ਚੋ ਖਰੀਦੀ ਐਲ.ਸੀ.ਡੀ. ਬਰਾਮਦ ਕੀਤੀ ਗਈ। ਰਾਜ ਕੁਮਾਰ ਤੇ ਅਜੈ ਦੀ ਗ੍ਰਿਫ਼ਤਾਰੀ ਬਾਕੀ ਹੈ। ਇਸ ਤੋਂ ਇਲਾਵਾ ਲੇਖ ਰਾਜ ਉਰਫ਼ ਕੱਦੂ, ਸੋਨੂੰ ਉਰਫ਼ ਗਾਗੂ ਵਾਸੀਆਨ ਬਾਜ਼ੀਗਰ ਬਸਤੀ ਜਾਖਲ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਚੋਰੀ ਦੇ 2 ਮੋਟਰਸਾਈਕਲ ਅਤੇ ਮੋਟਰਸਾਈਕਲ ਰੇਹੜੀ ਬਰਾਮਦ ਕੀਤੀ ਗਈ ਹੈ। ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਹੋਰ ਵੀ ਵੱਖ-ਵੱਖ ਥਾਵਾਂ ਤੋਂ ਮੋਟਰਸਾਈਕਲ ਚੋਰੀ ਕਰਕੇ ਗੁਲਜ਼ਾਰ ਸਿੰਘ ਕਬਾੜੀ , ਦੇਸ਼ ਰਾਜ ਕਬਾੜੀ ਹਾਲ ਦੁਕਾਨਦਾਰ ਕਬਾੜੀ ਚੂੜਲ ਕਲਾਂ ਥਾਣਾ ਲਹਿਰਾ ਨੂੰ ਵੇਚਦੇ ਸਨ ਜੋ ਮੋਟਰਸਾਈਕਲ ਤੋੜ ਮਰੋੜ ਕੇ ਅੱਗੇ ਸਕਰੈਪ ਵਿੱਚ ਵੇਚ ਦਿੰਦੇ ਸਨ ਅਤੇ ਸਬੂਤ ਖਤਮ ਕਰ ਦਿੰਦੇ ਸਨ। ਇਨ੍ਹਾਂ ਨੂੰ ਵੀ ਕੇਸ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।

Advertisement

Advertisement
Advertisement
Author Image

Advertisement