For the best experience, open
https://m.punjabitribuneonline.com
on your mobile browser.
Advertisement

ਛੇ ਮੁਲਜ਼ਮ ਤਿੰਨ ਕੁਇੰਟਲ ਭੁੱਕੀ ਤੇ ਅੱਧਾ ਕਿਲੋ ਅਫੀਮ ਸਣੇ ਗ੍ਰਿਫ਼ਤਾਰ

10:47 AM Apr 08, 2024 IST
ਛੇ ਮੁਲਜ਼ਮ ਤਿੰਨ ਕੁਇੰਟਲ ਭੁੱਕੀ ਤੇ ਅੱਧਾ ਕਿਲੋ ਅਫੀਮ ਸਣੇ ਗ੍ਰਿਫ਼ਤਾਰ
Advertisement

ਪੱਤਰ ਪ੍ਰੇਰਕ
ਮਾਨਸਾ, 7 ਅਪਰੈਲ
ਮਾਨਸਾ ਪੁਲੀਸ ਨੇ ਵੱਖ-ਵੱਖ ਮਾਮਲਿਆਂ ਵਿੱਚ 6 ਜਣਿਆਂ ਪਾਸੋਂ 3 ਕੁਇੰਟਲ ਭੁੱਕੀ ਅਤੇ ਅੱਧਾ ਕਿਲੋ ਅਫੀਮ ਬਰਾਮਦ ਕੀਤੀ ਹੈ।
ਸੀਨੀਅਰ ਕਪਤਾਨ ਪੁਲੀਸ ਡਾ. ਨਾਨਕ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਨਸ਼ਿਆਂ ਦੀ ਮੁਕੰਮਲ ਰੋਕਥਾਮ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ ਅੰਦਰ ਨਸ਼ਿਆਂ ਦਾ ਧੰਦਾਂ ਕਰਨ ਵਾਲੇ ਅਨਸਰਾਂ ਵਿਰੁੱਧ ਮੁਹਿੰਮ ਵਿੱਢੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਥਾਣਾ ਭੀਖੀ ਦੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਸਣੇ ਪੁਲੀਸ ਪਾਰਟੀ ਵੱਲੋਂ ਨਿਰਮਲ ਸਿੰਘ ਉਰਫ ਘੁੱਦਾ, ਸੁਖਵਿੰਦਰ ਸਿੰਘ ਉਰਫ ਗਾਂਧੀ ਵਾਸੀ ਅਸਪਾਲ ਕਲਾਂ, ਹਰਮਨਪ੍ਰੀਤ ਸਿੰਘ ਉਰਫ ਹਨੀ, ਨਵਜੋਤ ਸਿੰਘ ਉਰਫ ਜੋਤੀ ਵਾਸੀ ਅਸਪਾਲ ਖੁਰਦ ਨੂੰ ਸਣੇ ਟਰਾਲਾ ਕਾਬੂ ਕਰ ਕੇ ਉਨ੍ਹਾਂ ਪਾਸੋਂ 300 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਕੇ ਮੌਕੇ ’ਤੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਥਾਣਾ ਜੌੜਕੀਆਂ ਦੇ ਸਹਾਇਕ ਥਾਣੇਦਾਰ ਹਰਜੀਵਨ ਸਿੰਘ ਸਣੇ ਪੁਲੀਸ ਪਾਰਟੀ ਵੱਲੋਂ ਹੈਪੀ ਸਿੰਘ ਉਰਫ ਮਾਨੀ ਵਾਸੀ ਝੁਨੀਰ, ਮੋਹਨ ਸਿੰਘ ਉਰਫ ਗੋਗੀ ਵਾਸੀ ਪਿੰਡ ਸਾਹਨੇਵਾਲੀ ਨੂੰ ਸਣੇ ਬਿਨਾਂ ਨੰਬਰ ਦੇ ਮੋਟਰਸਾਈਕਲ ਕਾਬੂ ਕਰ ਕੇ ਉਨ੍ਹਾਂ ਪਾਸੋਂ ਅੱਧਾ ਕਿਲੋ ਅਫੀਮ ਬਰਾਮਦ ਕਰ ਕੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਵੱਲੋਂ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।

Advertisement

Advertisement
Author Image

Advertisement
Advertisement
×