For the best experience, open
https://m.punjabitribuneonline.com
on your mobile browser.
Advertisement

ਛੇ ਮੁਲਜ਼ਮ ਚੋਰੀ ਦੇ ਮੋਟਰਸਾਈਕਲਾਂ ਤੇ ਮੋਬਾਈਲ ਫੋਨਾਂ ਸਣੇ ਗ੍ਰਿਫ਼ਤਾਰ

10:25 AM Sep 30, 2024 IST
ਛੇ ਮੁਲਜ਼ਮ ਚੋਰੀ ਦੇ ਮੋਟਰਸਾਈਕਲਾਂ ਤੇ ਮੋਬਾਈਲ ਫੋਨਾਂ ਸਣੇ ਗ੍ਰਿਫ਼ਤਾਰ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 29 ਸਤੰਬਰ
ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਅੱਜ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀ ਦੇ ਪੰਜ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ। ਥਾਣਾ ਸਾਹਨੇਵਾਲ ਦੀ ਪੁਲੀਸ ਨੇ ਗਸ਼ਤ ਦੌਰਾਨ ਮਨੀਸ਼ ਕੁਮਾਰ ਵਾਸੀ ਮੁਰਗਾ ਮਾਰਕੀਟ, ਰਾਮ ਨਗਰ, ਵਿਕਰਮਜੀਤ ਵਾਸੀ ਬਸੰਤ ਨਗਰ ਤੇ ਬਲਜੀਤ ਸਿੰਘ ਵਾਸੀ ਸਤਿਸੰਗ ਘਰ, ਨੂੰ ਟਿੱਬਾ ਰੋਡ ’ਤੇ ਬਿਨਾਂ ਨੰਬਰ ਦੇ ਮੋਟਰਸਾਈਕਲ ’ਤੇ ਆਉਂਦਿਆਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਲੋਹੇ ਦੀ ਦਾਤ, ਦੋ ਮੋਬਾਈਲ ਫੋਨ ਬਰਾਮਦ ਕੀਤੇ। ਇਸੇ ਤਰ੍ਹਾਂ ਥਾਣਾ ਲਾਡੂਵਾਲ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ‌ ਸਤਵਿੰਦਰ ਸਿੰਘ ਉਰਫ਼ ਬੁੱਗਾ ਵਾਸੀ ਪਿੰਡ ਬੀਰਮੀ ਨੂੰ ਚੋਰੀ ਦੇ ਦੋ ਮੋਟਰਸਾਈਕਲਾਂ ਸਣੇ ਕਾਬੂ ਕੀਤਾ। ਇਸੇ ਤਰ੍ਹਾਂ ਥਾਣਾ ਹੈਬੋਵਾਲ ਦੀ ਪੁਲੀਸ ਨੇ ਗਸ਼ਤ ਦੌਰਾਨ ਲਵਪ੍ਰੀਤ ਸਿੰਘ ਉਰਫ਼ ਲਵੀ ਵਾਸੀ ਪਿੰਡ ਭੁੱਟਾ ਨੂੰ ਸ਼ਮਸ਼ਾਨਘਾਟ ਪਿੰਡ ਬੱਲੋਕੇ ਰੋਡ ਪਿੰਡ ਹੈਬੋਵਾਲ ਕਲਾਂ ਦੇ ਗੇਟ ਕੋਲੋਂ ਚੋਰੀ ਦੇ ਮੋਟਰਸਾਈਕਲ ਗ੍ਰਿਫ਼ਤਾਰ ਕੀਤਾ ਹੈ। ਇੱਕ ਹੋਰ ਮਾਮਲੇ ਵਿੱਚ ਥਾਣਾ ਟਿੱਬਾ ਦੀ ਪੁਲੀਸ ਨੇ ਮਹਾਂਵੀਰ ਜੈਨ ਕਲੋਨੀ, ਟੀ ਪੁਆਇੰਟ ਤੋਂ ਆਲਮ ਵਾਸੀ ਮੁਹੱਲਾ ਮੋਤੀ ਬਾਗ ਕਲੋਨੀ, ਬੈਕਸਾਇਡ ਜੋਤੀ ਸਰੂਪ ਗੁਰਦੁਆਰਾ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਕਤ ਮੁਲਜ਼ਮਾਂ ਖ਼ਿਲਾਫ਼ ਸਬੰਧਤ ਥਾਣਿਆਂ ਵਿੱਚ ਕੇਸ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement
Advertisement
Author Image

Advertisement