ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਸਾਮ ’ਚ ਹੜ੍ਹਾਂ ਕਾਰਨ ਸਥਿਤੀ ਗੰਭੀਰ; 6 ਹੋਰ ਮੌਤਾਂ

07:04 AM Jul 07, 2024 IST
ਗੁਹਾਟੀ ਦੀ ਇਕ ਸੜਕ ’ਤੇ ਹੜ੍ਹ ਦੇ ਪਾਣੀ ’ਚੋਂ ਸਵਾਰੀਆਂ ਲੈ ਕੇ ਲੰਘਦੇ ਹੋਏ ਰਿਕਸ਼ਾ ਚਾਲਕ। -ਫੋਟੋ: ਪੀਟੀਆਈ

ਗੁਹਾਟੀ, 6 ਜੁਲਾਈ
ਅਸਾਮ ਵਿੱਚ ਹੜ੍ਹਾਂ ਕਾਰਨ ਅੱਜ ਵੀ ਸਥਿਤੀ ਗੰਭੀਰ ਬਣੀ ਰਹੀ ਅਤੇ ਸੂਬੇ ਵਿੱਚ ਕਈ ਥਾਈਂ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਹੜ੍ਹ ਕਾਰਨ 30 ਜ਼ਿਲ੍ਹਿਆਂ ਦੇ 24.50 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਾਲ ਹੜ੍ਹ ਕਾਰਨ 52 ਜਣਿਆਂ ਦੀ ਜਾਨ ਜਾ ਚੁੱਕੀ ਹੈ, ਜਦਕਿ ਢਿੱਗਾਂ ਡਿੱਗਣ ਅਤੇ ਤੂਫ਼ਾਨ ਕਾਰਨ 12 ਜਣਿਆਂ ਦੀ ਮੌਤ ਹੋਈ ਹੈ। ਪਿਛਲੇ 24 ਘੰਟਿਆਂ ਦੌਰਾਨ 6 ਹੋਰ ਵਿਅਕਤੀਆਂ ਦੀ ਮੌਤ ਹੋਈ ਹੈ। ਹੜ੍ਹਾਂ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਡਿਬਰੂਗੜ੍ਹ ਜ਼ਿਲ੍ਹੇ ਤੋਂ ਪਰਤੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਸ਼ੁੱਕਰਵਾਰ ਨੂੰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸੂਬੇ ਵਿੱਚ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਕਿਹਾ, ‘‘ਡਿਬਰੂਗੜ੍ਹ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਮਗਰੋਂ ਅਸੀਂ ਸਿਹਤ ਵਿੱਤੀ ਸਹਾਇਤਾ ਯੋਜਨਾ ‘ਆਸਾਮ ਆਰੋਗਯਾ ਨਿਧੀ’ ਦੇ ਨਾਲ ਕੁੱਝ ਹੋਰ ਮੁੱਦਿਆਂ ਦੀ ਸਮੀਖਿਆ ਕੀਤੀ।’’ ਹਿਮੰਤਾ ਬਿਸਵਾ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਖਾਸ ਤੌਰ ’ਤੇ ਉਨ੍ਹਾਂ ਮਾਮਲਿਆਂ ਨੂੰ ਪਹਿਲ ਦੇਣ ਲਈ ਕਿਹਾ ਹੈ, ਜੋ ਕਿਸੇ ਮੌਜੂਦਾ ਸਕੀਮ ਅਧੀਨ ਨਹੀਂ ਆਉਂਦੇ ਹਨ। ਕਛਾਰ, ਕਾਮਰੂਪ, ਹੈਲਾਕਾਂਡੀ, ਹੋਜਾਈ, ਧੁਬਰੀ, ਨਾਗਾਓਂ, ਮੋਰੀਗਾਓਂ, ਗੋਲਪਾਰਾ, ਬਾਰਪੇਟਾ, ਡਿਬਰੂਗੜ੍ਹ, ਨਲਬਾੜੀ, ਧੇਮਾਜੀ, ਬੋਂਗਾਈਗਾਓਂ, ਲਖੀਮਪੁਰ, ਜੋਰਹਾਟ, ਸੋਨਿਤਪੁਰ, ਕੋਕਰਾਝਾਰ, ਕਰੀਮਗੰਜ, ਦੱਖਣੀ ਸਲਮਾਰਾ, ਦਰਾਂਗ ਅਤੇ ਤਿਨਸੁਕੀਆ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਹਨ। ਆਸਾਮ ਸੂਬਾ ਆਫ਼ਤ ਪ੍ਰਬੰਧਨ ਅਥਾਰਿਟੀ ਅਨੁਸਾਰ ਹੜ੍ਹਾਂ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਧੁਬਰੀ, ਦਰਾਂਗ, ਕਛਾਰ, ਬਾਰਪੇਟਾ ਅਤੇ ਮੋਰੀਗਾਓਂ ਸ਼ਾਮਲ ਹਨ। ਕੁੱਲ 47,103 ਪ੍ਰਭਾਵਿਤ ਲੋਕਾਂ ਨੇ 612 ਕੈਂਪਾਂ ਵਿੱਚ ਸ਼ਰਨ ਲਈ ਹੈ, ਜਦਕਿ 4,18,614 ਲੋਕਾਂ ਨੂੰ ਰਾਹਤ ਸਮੱਗਰੀ ਮੁਹੱਈਆ ਕਰਵਾਈ ਗਈ ਹੈ। -ਪੀਟੀਆਈ

Advertisement

ਸ਼ਾਹ ਵੱਲੋਂ ਬਿਸਵਾ ਨਾਲ ਫੋਨ ’ਤੇ ਗੱਲਬਾਤ

ਗੁਹਾਟੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਸਾਮ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਜਾਇਜ਼ੇ ਲਈ ਸੂਬੇ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਇਸ ਚੁਣੌਤੀਪੂਰਨ ਸਮੇਂ ਵਿੱਚ ਲੋਕਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਉਨ੍ਹਾਂ ਦਾ ਚਿੰਤਾ ਅਤੇ ਸਮਰਥਨ ਲਈ ਧੰਨਵਾਦ ਕੀਤਾ। ਸ਼ਾਹ ਨੇ ਐਕਸ ’ਤੇ ਲਿਖਿਆ, ‘‘ਆਸਾਮ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਸਥਿਤੀ ਬਦਤਰ ਬਣੀ ਹੋਈ ਹੈ। ਆਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨਾਲ ਸਥਿਤੀ ਸਬੰਧੀ ਗੱਲਬਾਤ ਕੀਤੀ ਹੈ।’’ ਉਨ੍ਹਾਂ ਕਿਹਾ ਕਿ ਐੱਨਡੀਆਰਐੱਫ ਅਤੇ ਐੱਸਡੀਆਰਐੱਫ ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆ ਹੋਈਆਂ ਹਨ। -ਪੀਟੀਆਈ

Advertisement
Advertisement
Advertisement