For the best experience, open
https://m.punjabitribuneonline.com
on your mobile browser.
Advertisement

ਮਜੀਠੀਆ ਤੋਂ ਅੱਜ ਪੁੱੱਛ-ਪੜਤਾਲ ਕਰੇਗੀ ਸਿੱਟ

09:28 AM Jun 17, 2024 IST
ਮਜੀਠੀਆ ਤੋਂ ਅੱਜ ਪੁੱੱਛ ਪੜਤਾਲ ਕਰੇਗੀ ਸਿੱਟ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 16 ਜੂਨ
ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕਾਂਗਰਸ ਸਰਕਾਰ ਵੇਲੇ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਦਰਜ ਹੋਏ ਕੇਸ ਦੀ ਜਾਂਚ ਕਰ ਰਹੀ ਪਟਿਆਲਾ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠਲੀ ਸਪੈਸ਼ਲ ਇਨਵੈਸ਼ਟੀਗੇਸ਼ਨ ਟੀਮ (ਸਿਟ) ਵੱਲੋਂ ਮਜੀਠੀਆ ਕੋਲੋਂ ਭਲਕੇ 17 ਜੂਨ ਨੂੰ ਮੁੜ ਪੁੱਛ-ਪੜਤਾਲ ਕੀਤੀ ਜਾਵੇਗੀ।

Advertisement

ਇਸ ਲਈ ਉਨ੍ਹਾਂ ਨੂੰ 17 ਜੂਨ ਨੂੰ ਸਵੇਰੇ 11 ਵਜੇ ਪੁਲੀਸ ਲਾਈਨ ਪਟਿਆਲਾ ਵਿੱਚ ਪਹੁੰਚਣ ਲਈ ਪਹਿਲਾਂ ਹੀ ਸੰਮਨ ਜਾਰੀ ਕੀਤੇ ਜਾ ਚੁੱਕੇ ਹਨ। ਸਿਟ ਵਿੱਚ ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਤੇ ਐੱਸਪੀ (ਡੀ) ਯੋਗੇਸ਼ ਸ਼ਰਮਾ ਆਦਿ ਮੈਂਬਰਾਂ ਵਜੋਂ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਅਜਿਹੇ ਮਾਮਲਿਆਂ ’ਚ ਮਜੀਠੀਆ ਦੇ ਨਾਮ ਦੀ ਚਰਚਾ ਕਰੀਬ ਦਹਾਕਾ ਪਹਿਲਾਂ ਉਦੋਂ ਛਿੜੀ ਸੀ ਜਦੋਂ ਅਦਾਲਤ ’ਚ ਪੇਸ਼ੀ ਲਈ ਲਿਆਂਦੇ ਗਏ ਕੌਮਾਂਤਰੀ ਪਹਿਲਵਾਨ ਜਗਦੀਸ਼ ਭੋਲਾ ਨੇ ਪੁਲੀਸ ਹਿਰਾਸਤ ’ਚ ਹੀ ਮੀਡੀਆ ਨਾਲ ਗੱਲਬਾਤ ਕਰਦਿਆਂ ਬਿਕਰਮਜੀਤ ਮਜੀਠੀਆ ਦਾ ਨਾਮ ਲਿਆ ਸੀ। ਉਂਜ, 20 ਦਸੰਬਰ 2021 ਨੂੰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਤਤਕਾਲੀ ਕਾਂਗਰਸ ਸਰਕਾਰ ਦੌਰਾਨ ਇਹ ਕੇਸ ਐੱਸਟੀਐੱਫ ਦੇ ਮੁਖੀ ਰਹੇ ਹਰਪ੍ਰੀਤ ਸਿੱਧੂ ਵੱਲੋਂ ਸਾਲ 2018 ’ਚ ਜਮ੍ਹਾਂ ਕਰਵਾਈ ਰਿਪੋਰਟ ਸਮੇਤ ਈਡੀ ਦੇ ਅਧਿਕਾਰੀਆਂ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਦੇ ਆਧਾਰ ’ਤੇ ਦਰਜ ਕੀਤਾ ਗਿਆ ਸੀ।

ਪੁਲੀਸ ਹਿਰਾਸਤ ਅਤੇ ਜੇਲ੍ਹ ’ਚ ਰਹਿਣ ਸਮੇਤ ਪੁੱਛ-ਪੜਤਾਲ ਦਾ ਸਾਹਮਣਾ ਕਰਨ ਦੇ ਬਾਵਜੂਦ ਮਜੀਠੀਆ ਕੋਲੋਂ ਨਾ ਕੋਈ ਨਸ਼ੀਲੀ/ਇਤਰਾਜ਼ਯੋਗ ਵਸਤੂ ਬਰਾਮਦ ਹੋਈ ਹੈ ਅਤੇ ਨਾ ਹੀ ਪੁਲੀਸ ਨੇ ਹੁਣ ਤੱਕ ਕੋਈ ਚਲਾਨ ਪੇਸ਼ ਕੀਤਾ ਹੈ। ਕੇਸ ਦਰਜ ਹੋਣ ਮਗਰੋਂ ਮਜੀਠੀਆ ਨੂੰ ਕੁਝ ਸਮਾਂ ਰੂਪੋਸ਼ ਵੀ ਰਹਿਣਾ ਪਿਆ। ਫਿਰ ਉੱਚ ਅਦਾਲਤ ਤੋਂ ਇਸ ਸ਼ਰਤ ’ਤੇ ਵਿਧਾਨ ਸਭਾ ਚੋਣ ਲੜਨ ਦੀ ਪ੍ਰ੍ਰਵਾਨਗੀ ਮਿਲੀ ਕਿ ਚੋਣ ਪ੍ਰਕਿਆ ਖਤਮ ਹੋਣ ’ਤੇ ਉਨ੍ਹਾਂ ਨੂੰ ਆਤਮ-ਸਮਰਪਣ ਕਰਨਾ ਪਵੇਗਾ। ਇਸ ਤਰ੍ਹਾਂ ਚੋਣਾ ਮਗਰੋਂ ਅਦਾਲਤ ’ਚ ਆਤਮ-ਸਮਰਪਣ ਕਰਨ ’ਤੇ ਮਜੀਠੀਆ ਨੂੰ ਪੰਜ ਮਹੀਨੇ ਪਟਿਆਲਾ ਜੇਲ੍ਹ ’ਚ ਵੀ ਬਿਤਾਉਣੇ ਪਏ ਸਨ।

Advertisement
Tags :
Author Image

Advertisement
Advertisement
×