ਸਿਟਕੋ ਵੱਲੋਂ ਨਰਾਤਿਆਂ ਲਈ ਵਿਸੇਸ਼ ਥਾਲੀ ਸ਼ੁਰੂ
06:49 AM Apr 09, 2024 IST
Advertisement
ਚੰਡੀਗੜ੍ਹ: ਸਿਟਕੋ ਨੇ ਨਰਾਤਿਆਂ ਦੌਰਾਨ ਆਪਣੇ ਹੋਟਲ ਮਾਊਂਟ ਵਿਊ, ਹੋਟਲ ਸ਼ਿਵਾਲਿਕ ਵਿਊ, ਹੋਟਲ ਪਾਰਕ ਵਿਊ ਅਤੇ ਸ਼ੈਫ ਲੈਕ ਵਿਊ ਵਿੱਚ ਵਿਸ਼ੇਸ਼ ਥਾਲੀਆਂ ਦਾ ਪ੍ਰਬੰਧ ਕੀਤਾ ਹੈ। ਇਹ ਨਰਾਤਿਆਂ ਲਈ ਵਿਸ਼ੇਸ਼ ਥਾਲੀਆਂ 9 ਅਪਰੈਲ ਤੋਂ 17 ਅਪਰੈਲ ਤੱਕ ਮੁਹੱਈਆ ਕਰਵਾਈ ਜਾਣਗੀਆਂ। ਸਿਟਕੋ ਦੇ ਡਾਇਰੈਕਟਰ ਅਭਿਜੀਤ ਵਿਜੈ ਚੌਧਰੀ ਨੇ ਕਿਹਾ ਕਿ ਹੋਟਲ ਮਾਉਂਟ ਵਿਊ ਵਿੱਚ 500 ਰੁਪਏ ਵਿੱਚ ਮਨੋਹਰੀ ਥਾਲੀ ਤਿਆਰ ਕੀਤੀ ਹੈ, ਜਿਸ ਵਿੱਚ ਪਨੀਰ ਬਟਰ ਮਸਾਲਾ, ਕਾਜੂ ਮਖਾਣਾ ਕਰੀ, ਕੱਦੂ ਦੀ ਸਬਜ਼ੀ, ਆਲੂ ਭਾਜੀ, ਸਾਬੂਦਾਨਾ ਟਿੱਕੀ, ਚਾਵਲ, ਕੁੱਟੂ ਦੇ ਆਟੇ ਦੀਆਂ ਪੂਰੀਆਂ, ਫਲ ਦਾ ਵਿਸ਼ੇਸ਼ ਪ੍ਰਬੰਧ ਹੈ। -ਟਨਸ
Advertisement
Advertisement