ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਾਬਾਲਗ ਭਰਾ ਵੱਲੋਂ ਭੈਣ ਦੀ ਗੋਲੀਆਂ ਮਾਰ ਕੇ ਹੱਤਿਆ

07:51 AM Jun 20, 2024 IST
ਕੋਮਲ ਦੀ ਫਾਈਲ ਫੋਟੋ।

ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ/ਕੈਥਲ, 19 ਜੂਨ
ਕੈਥਲ ਦੀ ਨਾਨਕ ਕਲੋਨੀ ਵਿੱਚ ਅੱਜ ਇਕ ਨਾਬਾਲਗ ਲੜਕੇ ਨੇ ਮਰਜ਼ੀ ਨਾਲ ਵਿਆਹ ਕਰਾਉਣ ਵਾਲੀ ਆਪਣੀ ਭੈਣ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮੁਲਜ਼ਮ ਨੇ ਭੈਣ ਦੀ ਨਣਦ ਅਤੇ ਸੱਸ ਨੂੰ ਵੀ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ। ਸੱਸ ਅਤੇ ਨਣਦ ਦੋਵੇਂ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਇਸ ਮਗਰੋਂ ਨਾਬਾਲਗ ਰਮਨ ਪਿਸਤੌਲ ਲੈ ਕੇ ਥਾਣੇ ਵਿੱਚ ਪਹੁੰਚ ਗਿਆ ਅਤੇ ਆਤਮ ਸਮਰਪਣ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਕੋਮਲ ਵਜੋਂ ਹੋਈ।
ਮੁਲਜ਼ਮ ਨੇ ਇੰਸਟਾਗ੍ਰਾਮ ’ਤੇ ਵੀਡੀਓ ਵੀ ਪੋਸਟ ਕੀਤੀ। ਵੀਡੀਓ ਵਿੱਚ ਰਮਨ ਕੁੱਝ ਦੂਰ ਪੈਦਲ ਚੱਲਦਾ ਹੋਇਆ ਵਿਖਾਈ ਦਿੰਦਾ ਹੈ। ਫਿਰ ਉਹ ਅਚਾਨਕ ਆਟੋ ਵਾਲੇ ਨੂੰ ਰੋਕ ਕੇ ਥਾਣੇ ਚੱਲਣ ਦੀ ਗੱਲ ਕਹਿੰਦਾ ਹੈ। ਇਸ ਦੌਰਾਨ ਉਹ ਵੀਡੀਓ ਵਿੱਚ ਆਖਦਾ ਹੈ ਕਿ ਸਾਡੇ ਪਿੰਡ ਦੀ ਕੁੜੀ ਜੋ ਆਪਣੀ ਮਰਜ਼ੀ ਨਾਲ ਵਿਆਹ ਕਰੇਗੀ ਤਾਂ ਉਸ ਦਾ ਇਹੀ ਹਾਲ ਹੋਵੇਗਾ, ਉਸ ਮੁੰਡੇ ਨੂੰ ਵੀ ਮਾਰਾਂਗੇ, ਅੱਜ ਤਾਂ ਉਹ ਬਚ ਗਿਆ। ਵੀਡੀਓ ਵਿੱਚ ਉਹ ਆਖ ਰਿਹਾ ਹੈ ਕਿ ਇਸ ਸਬੰਧੀ ਜੋ ਸਮਝੌਤਾ ਕਰਵਾਉਣ ਆਵੇਗਾ ਉਸ ਨੂੰ ਵੀ ਬਾਹਰ ਆ ਕੇ ਮਾਰਾਂਗਾ।
ਉਧਰ, ਕੋਮਲ ਦੀ ਹੱਤਿਆ ਮਗਰੋਂ ਪੁਲੀਸ ਨੇ ਰਮਨ ਦੇ ਮਾਮੇ ਸ਼ਿਵਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੂੰ ਦਿੱਤੇ ਬਿਆਨ ਵਿੱਚ ਮ੍ਰਿਤਕਾ ਕੋਮਲ ਦੇ ਪਤੀ ਅਨਿਲ ਨੇ ਦੱਸਿਆ ਕਿ ਪ੍ਰੇਮ ਵਿਆਹ ਕਰਨ ਮਗਰੋਂ ਕੋਮਲ ਦੇ ਮਾਪਿਆਂ ਨੇ ਉਨ੍ਹਾਂ ਦੇ ਘਰ ਆਉਣਾ-ਜਾਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਹ ਵਿਆਹ ਤੋਂ ਰਾਜ਼ੀ ਹਨ। ਮਗਰੋਂ ਉਨ੍ਹਾਂ ਹਾਈ ਕੋਰਟ ਤੋਂ ਮਿਲੀ ਪੁਲੀਸ ਸੁਰੱਖਿਆ ਵਾਪਸ ਕਰ ਦਿੱਤੀ। ਅੱਜ ਪੌਣੇ ਦੋ ਵਜੇ ਕੋਮਲ ਦਾ ਭਰਾ ਰਮਨ ਸਾਡੇ ਘਰ ਆਇਆ। ਘਰ ਵੜਦੇ ਹੀ ਉਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਦੌਰਾਨ ਉਸ ਦੀ ਪਤਨੀ ਦੀ ਮੌਤ ਹੋ ਗਈ ਅਤੇ ਉਸ ਦੀ ਭੈਣ ਅੰਜਲੀ ਅਤੇ ਮਾਂ ਕਾਂਤਾ ਜ਼ਖ਼ਮੀ ਹੋ ਗਈਆਂ। ਵਾਰਦਾਤ ਸਮੇਂ ਕੁੱਝ ਦੂਰੀ ’ਤੇ ਗਲੀ ਵਿੱਚ ਰਮਨ ਦਾ ਮਾਮਾ ਰਾਮਫਲ ਮੋਟਰਸਾਈਕਲ ਲੈ ਕੇ ਖੜ੍ਹਾ ਸੀ। ਇਸੇ ਮੋਟਰਸਾਈਕਲ ’ਤੇ ਰਮਨ ਫਰਾਰ ਹੋ ਗਿਆ।
ਥਾਣਾ ਸ਼ਹਿਰ ਕੈਥਲ ਦੇ ਮੁਖੀ ਵੀਰ ਸਿੰਘ ਨੇ ਦੱਸਿਆ ਕਿ ਅਨਿਲ ਦੀ ਸ਼ਿਕਾਇਤ ’ਤੇ ਰਮਨ, ਉਸ ਦੀ ਮਾਤਾ ਅਮਿਤਾ, ਪਿਤਾ ਸ਼ਿਆਮ ਸਿੰਘ, ਮਾਮਾ ਸ਼ਿਵਮ ਅਤੇ ਰਾਮਫਲ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

Advertisement

Advertisement
Advertisement