For the best experience, open
https://m.punjabitribuneonline.com
on your mobile browser.
Advertisement

ਕੌਮੀ ਰਾਜਧਾਨੀ ਦੇ ਸਿੱਖਿਆ ਖੇਤਰ ’ਚ ਸਿਸੋਦੀਆ ਦਾ ਯੋਗਦਾਨ ਅਹਿਮ: ਕੇਜਰੀਵਾਲ

09:26 PM Jun 23, 2023 IST
ਕੌਮੀ ਰਾਜਧਾਨੀ ਦੇ ਸਿੱਖਿਆ ਖੇਤਰ ’ਚ ਸਿਸੋਦੀਆ ਦਾ ਯੋਗਦਾਨ ਅਹਿਮ  ਕੇਜਰੀਵਾਲ
Advertisement

ਪੱਤਰ ਪ੍ਰੇਰਕ

Advertisement

ਨਵੀਂ ਦਿੱਲੀ, 7 ਜੂਨ

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਬੁੱਧਵਾਰ ਨੂੰ ਜੇਲ੍ਹ ਵਿੱਚ ਬੰਦ ‘ਆਪ’ ਨੇਤਾ ਮਨੀਸ਼ ਸਿਸੋਦੀਆ ਦੇ ਦਿੱਲੀ ਵਿੱਚ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ । ਇਸ ਦੌਰਾਨ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ। ਕੇਜਰੀਵਾਲ ਪਿੰਡ ਦਰਿਆਪੁਰ, ਬਵਾਨਾ ਵਿੱਚ ਡਾ. ਬੀਆਰ ਅੰਬੇਡਕਰ ਸਕੂਲ ਆਫ ਸਪੈਸ਼ਲਾਈਜ਼ਡ ਐਕਸੀਲੈਂਸ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ ਜਿੱਥੇ ਉਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਸਿਸੋਦੀਆ ਦੇ ਬੇਮਿਸਾਲ ਕੰਮ ਨੂੰ ਯਾਦ ਕੀਤਾ। ਉਨ੍ਹਾਂ ਸਕੂਲ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ।

ਪ੍ਰਤੱਖ ਰੂਪ ਵਿੱਚ ਭਾਵੁਕ ਕੇਜਰੀਵਾਲ ਨੂੰ ਆਪਣੇ ਹੰਝੂ ਪੂੰਝਦੇ ਦੇਖਿਆ ਗਿਆ ਕਿਉਂਕਿ ਉਹ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਜ਼ਿਕਰ ‘ਤੇ ਭਾਵੁਕ ਹੋ ਗਏ ਸਨ। ਕੇਜਰੀਵਾਲ ਨੇ ਆਪਣੇ ਆਪ ਨੂੰ ਇਕੱਠੇ ਰੱਖਣ ਲਈ ਸੰਘਰਸ਼ ਕਰਦਿਆਂ ਕਿਹਾ, ‘ਇਹ ਉਸ ਦਾ ਸੁਪਨਾ ਸੀhellip; ਇਹ ਲੋਕ ਚਾਹੁੰਦੇ ਹਨ ਕਿ ਦਿੱਲੀ ਦੀ ਸਿੱਖਿਆ ਕ੍ਰਾਂਤੀ ਖ਼ਤਮ ਹੋਵੇ। ਅਸੀਂ ਇਸ ਨੂੰ ਖਤਮ ਨਹੀਂ ਹੋਣ ਦੇਵਾਂਗੇ।’

ਮੁੱਖ ਮੰਤਰੀ ਨੇ ਕਿਹਾ ਕਿ ਮਨੀਸ਼ ਜੀ ਦਾ ਸੁਪਨਾ ਸੀ ਕਿ ਹਰ ਬੱਚੇ ਨੂੰ ਵਧੀਆ ਸਿੱਖਿਆ ਮਿਲੇ। ਉਨ੍ਹਾਂ ਨੇ ਸਿਸੋਦੀਆ ‘ਤੇ ਝੂਠੇ ਦੋਸ਼ਾਂ ਤਹਿਤ ਕੇਸ ਦਰਜ ਕੀਤੇ ਗੲੇ। ਅਜਿਹੇ ਚੰਗੇ ਆਦਮੀ ਨੂੰ ਕਈ ਮਹੀਨੇ ਜੇਲ੍ਹ ਵਿੱਚ ਰੱਖਿਆ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇੰਨੇ ਵੱਡੇ ਡਾਕੂ ਘੁੰਮ ਰਹੇ ਹਨ। ਉਨ੍ਹਾਂ ਨੂੰ ਕੋਈ ਫੜਦਾ ਨਹੀਂ। ਪਰ ਮਨੀਸ਼ ਸਿਸੋਦੀਆ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ ਕਿਉਂਕਿ ਉਹ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਰਿਹਾ ਹੈ ਅਤੇ ਉਨ੍ਹਾਂ ਲਈ ਸਕੂਲ ਬਣਾ ਰਿਹਾ ਹੈ। ਜ਼ਿਕਰਯੋਗ ਹੈ ਕਿ ਮਨੀਸ਼ ਸਿਸੋਦੀਆ ਦਿੱਲੀ ਦੀ ਸ਼ਰਾਬ ਨੀਤੀ ਨਾਲ ਜੁੜੇ ਕਥਿਤ ਬੇਨਿਯਮੀਆਂ ਦੇ ਇੱਕ ਮਾਮਲੇ ਵਿੱਚ ਜੇਲ੍ਹ ਵਿੱਚ ਹਨ। ਕੇਂਦਰੀ ਜਾਂਚ ਬਿਊਰੋ ਵੱਲੋਂ ਕੀਤੀ ਪੁੱਛਗਿੱਛ ਤੋਂ ਬਾਅਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਨੂੰ 26 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸਿਸੋਦੀਆ ਦਿੱਲੀ ਸਰਕਾਰ ਦੇ 33 ਵਿੱਚੋਂ 18 ਵਿਭਾਗਾਂ ਲਈ ਜ਼ਿੰਮੇਵਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਅਹਿਮ ਸਹਿਯੋਗੀ ਹਨ।

ਦਿੱਲੀ ‘ਚ ਅਪਰਾਧੀ ‘ਨਿਡਰ’ ਹੋ ਗਏ ਤੇ ਲੋਕਾਂ ਦਾ ਪੁਲੀਸ ਤੋਂ ਵਿਸ਼ਵਾਸ ਉੱਠਿਆ: ਕੇਜਰੀਵਾਲ

ਨਵੀਂ ਦਿੱਲੀ (ਪੱਤਰ ਪ੍ਰੇਰਕ): ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ ਵਿੱਚ ਅਪਰਾਧੀ ‘ਨਿਡਰ’ ਹੋ ਗਏ ਹਨ ਅਤੇ ਲੋਕਾਂ ਦਾ ਪੁਲੀਸ ਵਿੱਚ ਵਿਸ਼ਵਾਸ ਗੁਆਚਦਾ ਜਾ ਰਿਹਾ ਹੈ। ਕੇਜਰੀਵਾਲ ਨੇ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਰਾਜਨੀਤੀ ਕਰਨ ਦੀ ਬਜਾਏ ਆਪਣੇ ਸੰਵਿਧਾਨਕ ਫਰਜ਼ਾਂ ਨੂੰ ਨਿਭਾਉਣ ਲਈ ਕਿਹਾ ਹੈ। ਸਕਸੈਨਾ ਪਿਛਲੇ ਸਾਲ ਮਈ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਦਿੱਲੀ ਵਿੱਚ ਸੱਤਾਧਾਰੀ ‘ਆਪ’ ਸਰਕਾਰ ਅਤੇ ਐੱਲਜੀ ਸਾਸ਼ਨ ‘ਤੇ ਫੈਸਲੇ ਲੈਣ ਸਬੰਧੀ ਕਈ ਮੁੱਦਿਆਂ ‘ਤੇ ਡੂੰਘੀ ਤਕਰਾਰ ਵਿੱਚ ਲੱਗੇ ਹੋਏ ਹਨ। ਕੇਜਰੀਵਾਲ ਨੇ ਹਿੰਦੀ ‘ਚ ਕੀਤੇ ਟਵੀਟ ਵਿੱਚ ਕਿਹਾ ਕਿ ਦਿੱਲੀ ‘ਚ ਹਰ ਰੋਜ਼ ਅਪਰਾਧ ਦੀਆਂ ਖ਼ਬਰਾਂ ਆ ਰਹੀਆਂ ਹਨ। ਅਪਰਾਧੀ ਨਿਡਰ ਹਨ, ਜਨਤਾ ਦਾ ਪੁਲੀਸ ‘ਤੇ ਭਰੋਸਾ ਖਤਮ ਹੋ ਰਿਹਾ ਹੈ। ਆਪ ਨੇਤਾ ਨੇ ਕਿਹਾ ਕਿ ਐਲਜੀ ਸਾਹਿਬ ਸਮਾਂ ਕੱਢ ਕੇ ਦੇਖੋ ਕਿ ਜਨਤਾ ਕਿੰਨੀ ਡਰੀ ਹੋਈ ਹੈ। ਜਨਤਾ ਕੰਮ ਕਰਨਾ ਚਾਹੁੰਦੀ ਹੈ ਅਤੇ ਸੁਰੱਖਿਆ ਚਾਹੁੰਦੀ ਹੈ, ਰਾਜਨੀਤੀ ਨਹੀਂ। ਕਿਰਪਾ ਕਰਕੇ ਰਾਜਨੀਤੀ ਕਰਨ ਦੀ ਬਜਾਏ ਸੰਵਿਧਾਨ ਦੁਆਰਾ ਤੁਹਾਨੂੰ ਦਿੱਤਾ ਗਿਆ ਕੰਮ ਕਰੋ।’ ਇਸ ਸਬੰਧੀ ਉਪ ਰਾਜਪਾਲ ਦੇ ਦਫ਼ਤਰ ਤੋਂ ਕੋਈ ਪ੍ਰਤੀਕਿਰਿਆ ਉਪਲਬਧ ਨਹੀਂ ਸੀ।

ਸਿੱਖਿਆ ਮੰਤਰੀ ਨੇ ਸੰਸਥਾ ਦੀਆਂ ਸਹੂਲਤਾਂ ਬਾਰੇ ਦੱਸਿਆ

ਨਵੀਂ ਤਿੰਨ ਬਲਾਕ ਵਾਲੀ ਇਮਾਰਤ ਵਿੱਚ 50 ਕਲਾਸ ਰੂਮ, 8 ਲੈਬ, 2 ਲਾਇਬ੍ਰੇਰੀਆਂ, ਦਫਤਰ, ਸਟਾਫ ਰੂਮ ਅਤੇ ਲਿਫਟਾਂ ਸਮੇਤ ਸਾਰੀਆਂ ਸਹੂਲਤਾਂ ਹਨ। ਸਿੱਖਿਆ ਮੰਤਰੀ ਆਤਿਸ਼ੀ ਨੇ ਕਿਹਾ ਕਿ ਅੱਜ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਬੱਚੇ ਹਰ ਥਾਂ ਟਾਪਰ ਹਨ। 12ਵੀਂ ਦਾ ਨਤੀਜਾ ਹੋਵੇ, ਨੀਟ ਜੇਈਈ ਦੀ ਪ੍ਰੀਖਿਆ ਹੋਵੇ, ਖੇਡਾਂ, ਆਰਟ ਕਰਾਫਟ, ਥੀਏਟਰ, ਸੰਗੀਤ, ਅਜਿਹੀ ਕੋਈ ਥਾਂ ਨਹੀਂ ਜਿੱਥੇ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਬੱਚੇ ਵੱਡੇ ਤੋਂ ਵੱਡੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਤੋਂ ਅੱਗੇ ਨਾ ਹੋਣ। ਇਹ ਕਹਿਣਾ ਬਿਲਕੁਲ ਗਲਤ ਹੈ ਕਿ ਜਿਨ੍ਹਾਂ ਬੱਚਿਆਂ ਦੇ ਮਾਪਿਆਂ ਕੋਲ ਪੈਸਾ ਹੈ, ਉਨ੍ਹਾਂ ਬੱਚਿਆਂ ਵਿੱਚ ਹੀ ਹੁਨਰ ਹੈ। ਸਾਰੇ ਬੱਚਿਆਂ ਨੂੰ ਬਰਾਬਰ ਮੌਕੇ ਮਿਲਣਗੇ, ਤਾਂ ਹੀ ਉਨ੍ਹਾਂ ਅੰਦਰਲੀ ਪ੍ਰਤਿਭਾ ਸਾਹਮਣੇ ਆਵੇਗੀ। ਦਿੱਲੀ ਸਰਕਾਰ ਇਸ ਸਮੇਂ ਮਸਤੀ ਕੀ ਪਾਠਸ਼ਾਲਾ ਦੇ ਨਾਂ ਹੇਠ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਪਣੇ ਕਈ ਸਕੂਲਾਂ ਵਿੱਚ ਬੱਚਿਆਂ ਲਈ ਨ੍ਰਿਤ, ਸੰਗੀਤ ਅਤੇ ਥੀਏਟਰ ਵਰਕਸ਼ਾਪਾਂ ਲਾ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਸਿੱਖਿਆ ਕ੍ਰਾਂਤੀ ਨੇ ਹਰ ਬੱਚੇ ਨੂੰ ਇਸ ਦੇਸ਼ ਨੂੰ ਵਧੀਆ ਬਣਾਉਣ ਦਾ ਮੌਕਾ ਦਿੱਤਾ ਹੈ।

Advertisement
Advertisement
Advertisement
×