ਸਿਸੋਦੀਆ ਨੂੰ ਜ਼ਮਾਨਤ ਸ਼ਰਤਾਂ ’ਚ ਮਿਲੀ ਛੋਟ
06:20 AM Dec 12, 2024 IST
ਨਵੀਂ ਦਿੱਲੀ, 11 ਦਸੰਬਰ
ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਦੇ ਕੇਸਾਂ ’ਚ ਜ਼ਮਾਨਤ ’ਤੇ ਚੱਲ ਰਹੇ ‘ਆਪ’ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਹੁਣ ਹਫ਼ਤੇ ’ਚ ਦੋ ਵਾਰ ਜਾਂਚ ਅਧਿਕਾਰੀ ਅੱਗੇ ਪੇਸ਼ ਨਹੀਂ ਹੋਣਾ ਹੋਵੇਗਾ। ਸੁਪਰੀਮ ਕੋਰਟ ਨੇ ਅੱਜ ਸਿਸੋਦੀਆ ਨੂੰ ਜ਼ਮਾਨਤ ਸ਼ਰਤਾਂ ’ਚ ਰਾਹਤ ਦਿੱਤੀ ਹੈ। ਜਸਟਿਸ ਬੀਆਰ ਗਵਈ ਅਤੇ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਸ਼ਰਤਾਂ ’ਚ ਰਾਹਤ ਦਿੰਦਿਆਂ ਕਿਹਾ ਕਿ ਇਹ ਗ਼ੈਰਜ਼ਰੂਰੀ ਹਨ। ਬੈਂਚ ਨੇ ਕਿਹਾ ਕਿ ਪਟੀਸ਼ਨਰ ਨੂੰ ਕੇਸ ਦੀ ਸੁਣਵਾਈ ਦੌਰਾਨ ਨਿਯਮਤ ਤੌਰ ’ਤੇ ਹਾਜ਼ਰ ਰਹਿਣਾ ਹੋਵੇਗਾ। ਸੁਪਰੀਮ ਕੋਰਟ ਨੇ ਸਿਸੋਦੀਆ ਦੀਆਂ ਅਰਜ਼ੀਆਂ ’ਤੇ 22 ਨਵੰਬਰ ਨੂੰ ਸੁਣਵਾਈ ਦੀ ਸਹਿਮਤੀ ਦਿੱਤੀ ਸੀ। -ਪੀਟੀਆਈ
Advertisement
Advertisement