For the best experience, open
https://m.punjabitribuneonline.com
on your mobile browser.
Advertisement

ਸਿਸੋਦੀਆ ਨੂੰ ਵਿਕਾਸ ਕਾਰਜਾਂ ਲਈ ਫੰਡ ਜਾਰੀ ਕਰਨ ਦੀ ਇਜਾਜ਼ਤ

07:15 AM Jul 07, 2024 IST
ਸਿਸੋਦੀਆ ਨੂੰ ਵਿਕਾਸ ਕਾਰਜਾਂ ਲਈ ਫੰਡ ਜਾਰੀ ਕਰਨ ਦੀ ਇਜਾਜ਼ਤ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜੁਲਾਈ
ਵਿਸ਼ੇਸ਼ ਜੱਜ ਕਬੇਰੀ ਬਵੇਜਾ ਦੀ ਅਦਾਲਤ ਵੱਲੋਂ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਪਟਪੜਗੰਜ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨੀਸ਼ ਸਿਸੋਦੀਆ ਨੂੰ ਆਪਣੇ ਹਲਕੇ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ ਫੰਡ ਜਾਰੀ ਕਰਨ ਦੀ ਇਜਾਜ਼ਤ ਮਿਲ ਗਈ ਹੈ। ਸ੍ਰੀ ਸਿਸੋਦੀਆ ਨੇ ਅਦਾਲਤ ਤੋਂ ਖਿਚੜੀਪੁਰ ਪਿੰਡ, ਈਸਟ ਵਿਨੋਦ ਨਗਰ, ਰਿਹਾਇਸ਼ੀ ਕਲੋਨੀ ਖਿਚੜੀਪੁਰ, ਰੇਲਵੇ ਕਲੋਨੀ ਅਤੇ ਮੰਡਾਵਲੀ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ ਵਿਧਾਇਕ ਫੰਡ ’ਚੋਂ 3 ਕਰੋੜ ਰੁਪਏ ਜਾਰੀ ਕਰਨ ਦੀ ਇਜਾਜ਼ਤ ਮੰਗੀ ਸੀ। ਮਨੀਸ਼ ਸਿਸੋਦੀਆ ਨੇ ਆਪਣੇ ਵਿਧਾਨ ਸਭਾ ਹਲਕੇ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ ਕਬੇਰੀ ਬਵੇਜਾ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਅਦਾਲਤ ਵਿੱਚ ਆਬਕਾਰੀ ਮਾਮਲਿਆਂ ਨਾਲ ਸਬੰਧਤ ਸਾਰੇ ਕੇਸਾਂ ਦੀ ਸੁਣਵਾਈ ਹੋ ਰਹੀ ਹੈ। ਮਨੀਸ਼ ਸਿਸੋਦੀਆ ਨੇ ਅਦਾਲਤ ਤੋਂ ਆਪਣੇ ਖੇਤਰ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ ਵਿਧਾਇਕ ਫੰਡ ਵਿੱਚੋਂ ਪੈਸੇ ਜਾਰੀ ਕਰਨ ਦੀ ਇਜਾਜ਼ਤ ਮੰਗੀ ਸੀ। ਮਨੀਸ਼ ਸਿਸੋਦੀਆ ਦੇ ਵਿਧਾਇਕ ਫੰਡ ’ਚੋਂ ਮਿਲੇ ਇਸ 3 ਕਰੋੜ ਰੁਪਏ ਨਾਲ ਪੱਛਮੀ ਵਿਨੋਦ ਨਗਰ ਵਿੱਚ ਟਰਾਂਸਫਰ ਦਾ ਕੰਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਖਿਚੜੀਪੁਰ ਦੇ ਸੱਤ ਬਲਾਕਾਂ ਵਿੱਚ ਸੁੰਦਰੀਕਰਨ, ਮਯੂਰ ਵਿਹਾਰ ਫੇਜ਼ 2 ਵਿੱਚ ਪਾਰਕ ਦਾ ਵਿਕਾਸ, ਮਯੂਰ ਵਿਹਾਰ ਫੇਜ਼ 2 ਦੇ ਪਾਕੇਟ ਏ ਅਤੇ ਫਿਰਨੀ ਮੋਡ ਖਿਚੜੀਪੁਰ ਵਿੱਚ ਐਂਟਰੀ ਗੇਟ, ਮਯੂਰ ਵਿਹਾਰ ਫੇਜ਼-4 ਦੀ ਪਾਕੇਟ-4 ਵਿੱਚ ਚਾਰਦੀਵਾਰੀ ਅਤੇ ਗਰਿੱਲ ਆਦਿ ਦੇ ਕਾਰਜ ਸ਼ਾਮਲ ਹਨ। ਪੱਛਮੀ ਵਿਨੋਦ ਨਗਰ ਵਿੱਚ ਸਵਾਤੀ ਪਾਰਕ ਦੇ ਸੁੰਦਰੀਕਰਨ ਦਾ ਕੰਮ ਵੀ ਕੀਤਾ ਜਾਵੇਗਾ।

Advertisement

Advertisement
Advertisement
Author Image

sanam grng

View all posts

Advertisement