ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿਰਸਾ: ਸ਼ੈਲਜਾ ਦੇ ਚੋਣ ਮੈਦਾਨ ’ਚ ਆਉਣ ਨਾਲ ਰੌਚਕ ਬਣਿਆ ਮੁਕਾਬਲਾ

07:42 AM Apr 27, 2024 IST
ਕੁਮਾਰੀ ਸ਼ੈਲਜ਼ਾ ਅਤੇ ਡਾ. ਅਸ਼ੋਕ ਤੰਵਰ।

ਜਗਤਾਰ ਸਮਾਲਸਰ
ਏਲਨਾਬਾਦ, 26 ਅਪਰੈਲ
ਕਾਂਗਰਸ ਪਾਰਟੀ ਵੱਲੋਂ ਆਗਾਮੀ ਲੋਕ ਸਭਾ ਚੋਣਾਂ ਲਈ ਹਰਿਆਣਾ ਵਿੱਚ ਪਾਰਟੀ ਉਮੀਦਵਾਰਾਂ ਦਾ ਐਲਾਨ ਕਰਨ ਮਗਰੋਂ ਸਿਰਸਾ ਲੋਕ ਸਭਾ ਸੀਟ ’ਤੇ ਸਿਆਸੀ ਸਰਗਰਮੀਆਂ ਇੱਕਦਮ ਤੇਜ਼ ਹੋ ਗਈਆਂ ਹਨ। ਇਸ ਸੀਟ ਤੋਂ ਕਾਂਗਰਸ ਪਾਰਟੀ ਵੱਲੋਂ ਕੁਮਾਰੀ ਸ਼ੈਲਜਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਜਿਸ ਕਾਰਨ ਸਿਰਸਾ ਲੋਕ ਸਭਾ ਸੀਟ ਹੁਣ ਹਾਟ ਸੀਟ ਬਣ ਚੁੱਕੀ ਹੈ। ਭਾਜਪਾ ਉਮੀਦਵਾਰ ਅਸ਼ੋਕ ਤੰਵਰ ਵੱਲੋਂ ਆਪਣੀ ਚੋਣ ਮੁਹਿੰਮ ਕਾਫ਼ੀ ਸਮਾਂ ਪਹਿਲਾ ਹੀ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਉਨ੍ਹਾਂ ਵੱਲੋਂ ਲਗਾਤਾਰ ਦਾਅਵਾ ਵੀ ਕੀਤਾ ਜਾ ਰਿਹਾ ਸੀ ਕਿ ਇਸ ਸੀਟ ’ਤੇ ਭਾਜਪਾ ਦੀ ਭਾਰੀ ਬਹੁਮਤ ਨਾਲ ਜਿੱਤ ਹੋਵੇਗੀ ਪਰ ਹੁਣ ਕਾਂਗਰਸ ਪਾਰਟੀ ਵੱਲੋਂ ਕੁਮਾਰੀ ਸ਼ੈਲਜਾ ਨੂੰ ਟਿਕਟ ਦਿੱਤੇ ਜਾਣ ਤੋਂ ਬਾਅਦ ਜਿੱਥੇ ਚੋਣ ਮਾਹੌਲ ਪੂਰੀ ਤਰ੍ਹਾਂ ਗਰਮ ਹੋ ਚੁੱਕਾ ਹੈ, ਉੱਥੇ ਹੀ ਚੋਣ ਸਮੀਕਰਨ ਵੀ ਪੂਰੀ ਤਰ੍ਹਾਂ ਬਦਲਣ ਦੀਆਂ ਚਰਚਾਵਾਂ ਆਮ ਵੋਟਰਾਂ ਵਿੱਚ ਸ਼ੁਰੂ ਹੋ ਚੁੱਕੀਆਂ ਹਨ। ਸਿਰਸਾ ਲੋਕ ਸਭਾ ਸੀਟ ’ਤੇ ਹੁਣ ਤੱਕ ਕਾਂਗਰਸ ਪਾਰਟੀ ਦਾ ਦਬਦਬਾ ਰਿਹਾ ਹੈ। 1967 ਵਿੱਚ ਇੱਥੇ ਪਹਿਲੀ ਵਾਰ ਚੋਣਾਂ ਹੋਈਆਂ ਸਨ ਤਾਂ ਉਸ ਸਮੇਂ ਮੌਜੂਦਾ ਕਾਂਗਰਸ ਉਮੀਦਵਾਰ ਕੁਮਾਰੀ ਸ਼ੈਲਜਾ ਦੇ ਪਿਤਾ ਚੌਧਰੀ ਦਲਬੀਰ ਸਿੰਘ ਨੇ ਜਿੱਤ ਹਾਸਲ ਕੀਤੀ ਸੀ। ਸਾਲ 1971 ਦੀਆਂ ਚੋਣਾਂ ਵਿੱਚ ਵੀ ਚੌਧਰੀ ਦਲਬੀਰ ਸਿੰਘ ਹੀ ਜਿੱਤੇ ਸਨ। ਸਾਲ 1977 ਵਿੱਚ ਜਨਤਾ ਪਾਰਟੀ ਦੇ ਚੌਧਰੀ ਚਾਂਦ ਰਾਮ, 1980 ਅਤੇ 1984 ਵਿੱਚ ਕਾਂਗਰਸ ਦੇ ਚੌਧਰੀ ਦਲਬੀਰ ਸਿੰਘ, ਸਾਲ 1988 ਅਤੇ 1989 ਵਿੱਚ ਲੋਕ ਦਲ ਦੇ ਹੇਤ ਰਾਮ, ਸਾਲ 1991 ਅਤੇ 1996 ਦੀਆਂ ਲੋਕ ਸਭਾ ਚੋਣਾ ਦੌਰਾਨ ਕਾਂਗਰਸ ਦੀ ਕੁਮਾਰੀ ਸ਼ੈਲਜ਼ਾ, ਸਾਲ 1998 ਅਤੇ 1999 ਵਿੱਚ ਇਨੈਲੋ ਦੇ ਸ਼ੁਸੀਲ ਕੁਮਾਰ ਇੰਦੌਰਾ, ਸਾਲ 2005 ਵਿੱਚ ਕਾਂਗਰਸ ਦੇ ਆਤਮਾ ਸਿੰਘ ਗਿੱਲ, ਸਾਲ 2009 ਵਿੱਚ ਕਾਂਗਰਸ ਦੇ ਡਾਕਟਰ ਅਸ਼ੋਕ ਤੰਵਰ, ਸਾਲ 2014 ਵਿੱਚ ਇਨੈਲੋ ਦੇ ਚਰਨਜੀਤ ਸਿੰਘ ਰੋੜੀ ਅਤੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਉਮੀਦਵਾਰ ਸੁਨੀਤਾ ਦੁੱਗਲ ਜੇਤੂ ਰਹੇ ਸਨ। ਹੁਣ ਤੱਕ ਸਿਰਸਾ ਲੋਕ ਸਭਾ ਸੀਟ ’ਤੇ 15 ਵਾਰ ਚੋਣਾਂ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ 8 ਵਾਰ ਕਾਂਗਰਸ ਪਾਰਟੀ ਜੇਤੂ ਰਹੀ ਹੈ ਜਦਕਿ 3 ਵਾਰ ਇਨੈਲੋ, 2 ਵਾਰ ਜਨਤਾ ਦਲ ਅਤੇ ਇੱਕ ਵਾਰ ਜਨਤਾ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ। ਭਾਜਪਾ ਵੱਲੋਂ ਇੱਥੇ ਕੇਵਲ ਇੱਕ ਵਾਰ 2019 ਦੀਆਂ ਲੋਕ ਸਭਾ ਚੋਣਾਂ ਵੇਲੇ ਹੀ ਜਿੱਤ ਦਰਜ ਕੀਤੀ ਗਈ ਸੀ। ਇਸ ਤੋਂ ਪਹਿਲਾਂ ਕੁਮਾਰੀ ਸ਼ੈਲਜ਼ਾ ਇੱਥੋਂ ਦੋ ਵਾਰ ਜਦਕਿ ਅਸ਼ੋਕ ਤੰਵਰ ਇੱਕ ਵਾਰ ਐਮਪੀ ਰਹਿ ਚੁੱਕੇ ਹਨ। ਕੁਮਾਰੀ ਸ਼ੈਲਜ਼ਾ ਅਤੇ ਅਸ਼ੋਕ ਤੰਵਰ ਦੋਨਾਂ ਨੇ ਹੀ ਕਾਂਮਰਸ ਦੀ ਟਿਕਟ ’ਤੇ ਜਿੱਤ ਹਾਸਲ ਕੀਤੀ ਸੀ ਜਦਕਿ ਇਸ ਵਾਰ ਅਸ਼ੋਕ ਤੰਵਰ ਭਾਜਪਾ ਵੱਲੋਂ ਚੋਣ ਮੈਦਾਨ ਵਿੱਚ ਹਨ। ਇਸ ਵਾਰ ਇੱਥੇ ਕਾਂਗਰਸ ਅਤੇ ਭਾਜਪਾ ਵਿਚਕਾਰ ਸਿੱਧਾ ਮੁਕਾਬਲਾ ਹੋਣ ਦੇ ਆਸਾਰ ਹਨ।

Advertisement

Advertisement
Advertisement