ਸਿਰਸਾ: ਬਾਜਰੇ ਤੇ ਝੋਨੇ ਦੀ ਐੱਮਐੱਸਪੀ ’ਤੇ ਖ਼ਰੀਦ ਸ਼ੁਰੂ ਕਰਵਾਉਣ ਲਈ ਐੱਸਕੇਐੱਮ ਨੇ ਰਾਜਪਾਲ ਦੇ ਨਾਂ ਏਡੀਸੀ ਨੂੰ ਮੰਗਪੱਤਰ ਦਿੱਤਾ
02:08 PM Sep 22, 2023 IST
Advertisement
ਪ੍ਰਭੂ ਦਿਆਲ
ਸਿਰਸਾ, 22 ਸਤੰਬਰ
ਸੰਯੁਕਤ ਕਿਸਾਨ ਮੋਰਚਾ ਦੇ ਵਫ਼ਦ ਨੇ ਬਾਜਰੇ ਤੇ ਝੋਨੇ ਦੀ ਖਰੀਦ ਐੱਮਐੱਸਪੀ ’ਤੇ ਸ਼ੁਰੂ ਕਰਵਾਉਣ ਤੇ ਨੁਕਸਾਨੀਆਂ ਫ਼ਸਲਾਂ ਦਾ ਤੁਰੰਤ ਮੁਆਵਜ਼ਾ ਜਾਰੀ ਕਰਨ ਦੀ ਮੰਗ ਬਾਰੇ ਅੱਜ ਇਥੇ ਰਾਜਪਾਲ ਦੇ ਨਾਂ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਵਫ਼ਦ ’ਚ ਭਾਰਤੀ ਕਿਸਾਨ ਸਭਾ ਦੇ ਆਗੂ ਡਾ. ਸੁਖਦੇਵ ਸਿੰਘ ਜੰਮੂ, ਭਜਨ ਲਾਲ ਬਾਜੇਕਾਂ, ਤਿਲਕ ਰਾਜ ਵਿਨਾਇਕ ’ਤੇ ਰਘੂਬੀਰ ਸਿੰਘ ਨਕੌੜਾ ਸ਼ਾਮਲ ਸਨ।
Advertisement
Advertisement