ਸਿਰਸਾ: ਦਿੱਲੀ ਕੂਚ ਨੂੰ ਰੋਕਣ ਲਈ ਨੈਸ਼ਨਲ ਹਾਈਵੇਅ ’ਤੇ ਘੱਗਰ ਪੁਲ ਸੀਲ ਕਰਕੇ ਗੱਡੇ ਕਿੱਲ
04:56 PM Feb 12, 2024 IST
ਪ੍ਰਭੂ ਦਿਆਲ
ਸਿਰਸਾ, 12 ਫਰਵਰੀ
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਵੱਲੋਂ ਦਿੱਤੇ ਦਿੱਲੀ ਕੂਚ ਦੇ ਮੱਦੇਨਜ਼ਰ ਜਿਥੇ ਹਰਿਆਣਾ-ਪੰਜਾਬ ਦੇ ਬਾਰਡਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ, ਉਥੇ ਘੱਗਰ ਦਰਿਆ ਦੇ ਪੁਲ ’ਤੇ ਵੱਡੇ ਪੱਧਰ ਰੱਖ ਕੇ ਸੜਕ ’ਤੇ ਕਿੱਲ ਗੱਡ ਦਿੱਤੇ ਗਏ ਹਨ। ਐੱਸਪੀ ਵਿਕਰਾਂਤ ਭੂਸ਼ਨ ਨੇ ਅੱਜ ਘੱਗਰ ਦਰਿਆ ਦੇ ਪੁਲ ਦਾ ਦੌਰਾ ਕਰਕੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਘੱਗਰ ਦਰਿਆ ਦੇ ਪੁਲ ਨੂੰ ਸੀਲ ਕਰਨ ਕਰਕੇ ਸੈਂਕੜੇ ਪਿੰਡਾਂ ਦਾ ਸੰਪਰਕ ਸਿਰਸਾ ਸ਼ਹਿਰ ਨਾਲੋਂ ਟੁੱਟ ਗਿਆ ਹੈ। ਪ੍ਰਸ਼ਾਸਨ ਵੱਲੋਂ ਨੈਸ਼ਨਲ ਹਾਈ ਵੇਅ ’ਤੇ ਲਾਈਆਂ ਰੋਕਾਂ ਕਾਰਨ ਸੜਕ ’ਤੇ ਵੱਡੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਛੋਟੇ ਵਾਹਨ ਚਾਲਕ ਪਿੰਡਾਂ ਦੇ ਰਾਹਾਂ ਦੇ ਜ਼ਰੀਏ ਆਪਣੀ ਮੰਜ਼ਿਲ ਵੱਲ ਕਈ ਕਿਲੋਮੀਟਰ ਦੀ ਦੂਰੀ ਤੈਅ ਕਰਨ ਲਈ ਮਜਬੂਰ ਹੋ ਰਹੇ ਹਨ। ਸਿਰਸਾ ਜ਼ਿਲ੍ਹਾ ’ਚ ਧਾਰਾ 144 ਲਾਗੂ ਹੈ। ਇੰਟਰਨੈੱਟ ਸੇਵਾਵਾਂ ਬੰਦ ਹਨ।
Advertisement
Advertisement
Advertisement