ਸਿਰਸਾ: ਘੱਗਰ ਦੇ ਹੜ੍ਹ ਨੇ ਹਜ਼ਾਰਾਂ ਲੋਕ ਬੇਘਰ ਕੀਤੇ, ਸੈਂਕੜੇ ਏਕੜ ਫ਼ਸਲ ਡੁੱਬੀ
04:03 PM Jul 20, 2023 IST
ਪ੍ਰਭੂ ਦਿਆਲ
ਸਿਰਸਾ, 20 ਜੁਲਾਈ
ਘੱਗਰ ਦੇ ਪਾਣੀ ਦਾ ਜਿਥੇ ਕਹਿਰ ਹਾਲੇ ਜਾਰੀ ਹੈ, ਉਥੇ ਹੀ ਹੁਣ ਰੰਗੋਈ ਨਾਲੇ ਦੇ ਹੜ੍ਹ ਦਾ ਖਤਰਾ ਹੋਣ ਕਾਰਨ ਦਰਜਨਾਂ ਪਿੰਡਾਂ ਦੇ ਲੋਕਾਂ ਦੇ ਸਾਹ ਸੂਤੇ ਗਏ ਹਨ।
Advertisement
ਰੰਗੋਈ ਨਾਲੇ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਸੈਂਕੜੇ ਪਿੰਡਾਂ ਦੇ ਹਜ਼ਾਰਾਂ ਲੋਕਾਂ ਨੇ ਦਨਿ ਰਾਤ ਇਕ ਕੀਤੀ ਹੋਈ ਹੈ। ਇਸ ਦੇ ਬਾਵਜੂਦ ਕਈ ਥਾਵਾਂ ਤੋਂ ਪਏ ਪਾੜ੍ਹਾਂ ਕਾਰਨ ਸੈਂਕੜੇ ਕਿੱਲੇ ਫ਼ਸਲ ਪਾਣੀ ’ਚ ਡੁੱਬ ਗਈ ਹੈ। ਘੱਗਰ ਦੇ ਹੜ੍ਹ ਕਾਰਨ ਪਿੰਡ ਕਰਮਬੁਰਜਗੜ੍ਹ, ਫਰਵਾਈਂ ਤੇ ਪਨਿਹਾਰੀ ਦੇ ਗਰੀਬ ਲੋਕਾਂ ਦੇ ਘਰਾਂ ’ਚ ਪਾਣੀ ਵੜ੍ਹ ਗਿਆ, ਜਿਸ ਕਾਰਨ ਲੋਕ ਹੁਣ ਸੜਕਾਂ ’ਤੇ ਖੁੱਲ੍ਹੇ ਆਸਮਾਨ ਹੇਠਾਂ ਰਾਤਾਂ ਗੁਜਾਰਨ ਲਈ ਮਜਬੂਰ ਹੋ ਰਹੇ ਹਨ। ਸਮਾਜ ਸੇਵੀ ਸੰਸਥਾਵਾਂ ਵੱਲੋਂ ਗਰੀਬ ਲੋਕਾਂ ਨੂੰ ਲੰਗਰ ਪਾਣੀ ਦੇ ਨਾਲ ਸੁੱਕੀ ਰਸਦ ਵੰਡੀ ਜਾ ਰਹੀ ਹੈ।
Advertisement
Advertisement