ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਰਸਾ: ਘੱਗਰ ਦੇ ਬੰਨ੍ਹ ’ਤੇ ਤਿੰਨ ਥਾਈਂ ਪਾੜ ਪਏ

10:19 AM Jul 16, 2023 IST
ਹੜ੍ਹ ਦੇ ਮੱਦੇਨਜ਼ਰ ਪਿੰਡ ਫਰਵਾਈਂ ’ਚੋਂ ਸਾਮਾਨ ਕੱਢਦੇ ਹੋਏ ਲੋਕ।

ਪ੍ਰਭੂ ਦਿਆਲ
ਸਿਰਸਾ, 15 ਜੁਲਾਈ
ਘੱਗਰ ਦੇ ਹੜ੍ਹਾਂ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧ ਨਾਕਾਫੀ ਸਾਬਤ ਹੋਏ ਹਨ। ਘੱਗਰ ’ਚ ਵਧ ਰਹੇ ਪਾਣੀ ਕਾਰਨ ਸਿਰਸਾ ਦੀ ਹੱਦ ’ਚ ਤਿੰਨ ਤੋਂ ਵੱਧ ਥਾਵਾਂ ’ਤੇ ਪਾੜ ਪੈ ਗਏ। ਇਸ ਕਾਰਨ ਹਜ਼ਾਰਾਂ ਏਕੜ ਫ਼ਸਲ ਪਾਣੀ ’ਚ ਡੁੱਬ ਗਈ। ਦਰਜਨ ਤੋਂ ਵੱਧ ਪਿੰਡ ਤੇ ਢਾਣੀਆਂ ਨੂੰ ਹੜ੍ਹ ਦਾ ਖਦਸ਼ਾ ਪੈਦਾ ਹੋ ਗਿਆ ਹੈ। ਹੜ੍ਹ ਦੇ ਖਦਸ਼ੇ ਦੇ ਮੱਦੇਨਜ਼ਰ ਪਿੰਡ ਫਰਵਾਈ, ਪਨਿਹਾਰੀ, ਬੁਰਜ ਕਰਮਗੜ੍ਹ ਤੇ ਇਨ੍ਹਾਂ ਦੇ ਨਾਲ ਲੱਗਦੀਆਂ ਢਾਣੀਆਂ ਦੇ ਲੋਕ ਘਰਾਂ ਦਾ ਸਾਮਾਨ ਅਤੇ ਪਸ਼ੂਆਂ ਨੂੰ ਉੱਚੀਆਂ ਥਾਵਾਂ ਜਾਂ ਰਿਸ਼ਤੇਦਾਰਾਂ ਕੋਲ ਲਿਜਾਣ ਲੱਗ ਪਏ ਹਨ। ਡੀਸੀ ਪਾਰਥ ਗੁਪਤਾ ਨੇ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀ ਤੇ ਮੁਲਾਜ਼ਮ ਹੜ੍ਹ ਰੋਕੂ ਪ੍ਰਬੰਧਾਂ ’ਚ ਲੱਗੇ ਹੋਏ ਹਨ। ਇਸ ਵਾਸਤੇ ਲੋਕਾਂ ਦੀ ਮਦਦ ਵੀ ਲਈ ਜਾ ਰਹੀ ਹੈ। ਪੰਚਾਇਤਾਂ ਨੂੰ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਮੁਸਾਹਬਿ ਵਾਲਾ ਤੇ ਪਨਿਹਾਰੀ ਨੇੜੇ ਪਾੜ ਪੈਣ ਕਾਰਨ ਕਰੀਬ ਸਾਢੇ ਸੱਤ ਸੌ ਕਿੱਲੇ ਖੜ੍ਹੀ ਫ਼ਸਲ ’ਚ ਪਾਣੀ ਭਰ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਐਨਡੀਆਰਐਫ ਦੀਆਂ ਦੋ ਕੰਪਨੀਆਂ ਦੀ ਮੰਗ ਕੀਤੀ ਗਈ ਹੈ।
ਉਧਰ ਪਿੰਡ ਫਰਵਾਈ ਤੇ ਬੁਰਜ ਕਰਮਗੜ੍ਹ ਦੇ ਲੋਕ ਘਰਾਂ ਦਾ ਸਾਮਾਨ ਉੱਚੀਆਂ ਥਾਵਾਂ ਜਾਂ ਆਪਣੇ ਰਿਸ਼ਤੇਦਾਰਾਂ ਕੋਲ ਲਿਜਾ ਰਹੇ ਹਨ। ਕ੍ਰਿਸ਼ਨ ਨੇ ਦੱਸਿਆ ਕਿ ਉਹ ਪਿਛਲੇ ਚਾਲੀ ਸਾਲਾਂ ’ਚ ਇਹ ਚੌਥੀ ਵਾਰ ਹੈ ਕਿ ਉਨ੍ਹਾਂ ਨੂੰ ਆਪਣਾ ਘਰ ਦਾ ਸਾਰਾ ਸਾਮਾਨ ਤੇ ਪਸ਼ੂ ਸੁਰੱਖਿਆਤ ਥਾਂ ਲਿਜਾਣੇ ਪੈ ਰਹੇ ਹਨ। ਬੀਬੀ ਬਿਰਮਾ ਨੇ ਦੱਸਿਆ ਕਿ ਉਹ ਆਪਣੇ ਘਰ ਦਾ ਕੀਮਤੀ ਸਾਮਾਨ, ਪਸ਼ੂ ਤੇ ਤੂੜੀ ਆਦਿ ਲੈ ਕੇ ਨਹਿਰ ਦੇ ਦੂਜੇ ਪਾਸੇ ਉੱਚੀ ਥਾਂ ’ਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਨੇ ਨਾ ਕਦੇ ਪਹਿਲਾਂ ਉਨ੍ਹਾਂ ਦੀ ਮਦਦ ਕੀਤੀ ਹੈ ਤੇ ਨਾ ਹੀ ਹੁਣ ਉਮੀਦ ਹੈ। ਬਿਰਮਾ ਨੇ ਦੱਸਿਆ ਕਿ ਪਿਛਲੀ ਵਾਰ ਹੜ੍ਹਾਂ ਨਾਲ ਢਹੇ ਮਕਾਨਾਂ ਦਾ ਮੁਆਵਜ਼ਾ ਸਿਰਫ਼ ਚਾਰ ਹਜ਼ਾਰ ਰੁਪਏ ਮਿਲਿਆ ਸੀ।

Advertisement

Advertisement
Tags :
ਸਿਰਸਾ:ਘੱਗਰਤਿੰਨਥਾਈਂਬੰਨ੍ਹ