ਸਿਰਸਾ: ਮੇਜਰ ਨਹਿਰ ’ਚੋਂ ਡੇਰੇ ਨੂੰ ਪਾਣੀ ਦੇਣ ਖ਼ਿਲਾਫ਼ ਕਿਸਾਨਾਂ ਦਾ ਧਰਨਾ ਜਾਰੀ, ਦੁੱਗਲ ਨਾਲ ਗੱਲਬਾਤ ਬੇਸਿੱਟਾ
04:23 PM Jan 11, 2024 IST
ਪ੍ਰਭੂ ਦਿਆਲ
ਸਿਰਸਾ, 11 ਜਨਵਰੀ
ਡੇਰਾ ਸਿਰਸਾ ਦੇ ਸ਼ਾਹ ਸਤਨਾਮ ਪੁਰਾ ਨੂੰ ਸਿਰਸਾ ਮੇਜਰ ਨਹਿਰ ’ਚੋਂ ਪਾਣੀ ਦੇਣ ਦੇ ਵਿਰੁੱਧ ਦਰਜਨ ਤੋਂ ਪਿੰਡਾਂ ਦਾ ਧਰਨਾ ਕੜਾਕੇ ਦੀ ਠੰਢ ਵਿੱਚ ਜਾਰੀ ਹੈ। ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਸਿਰਸਾ ਤੋਂ ਭਾਜਪਾ ਦੀ ਸੰਸਦ ਮੈਂਬਰ ਸੁਨੀਤਾ ਦੁੱਗਲ ਅੱਜ ਪੁੱਜੀ ਪਰ ਗੱਲਬਾਤ ਬੇਸਿੱਟਾ ਰਹੀ। ਕਿਸਾਨ ਸਿਰਸਾ ਮੇਜਰ ਨਹਿਰ ’ਚੋਂ ਡੇਰੇ ਨੂੰ ਪਾਣੀ ਦੇਣ ਵਿਰੁੱਧ ਬਾਜ਼ਿੱਦ ਹਨ। ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਪਬਲਿਕ ਹੈਲਥ ਵਿਭਾਗ ਨੇ ਸਿਰਸਾ ਮੇਜਰ ਨਹਿਰ ’ਚੋਂ ਜਬਰੀ ਪਾਣੀ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਆਪਣੇ ਅੰਦੋਲਨ ਨੂੰ ਹੋਰ ਤਿੱਖਾ ਕਰਨਗੇ ਤੇ ਮਿੰਨੀ ਸਕੱਤਰੇਤ ਦਾ ਨੰਗੇ ਧੜ ਘਿਰਾਓ ਕਰਨਗੇ।
Advertisement
Advertisement