ਸਿਰਸਾ: ਨੁਕਸਾਨੀਆਂ ਫ਼ਸਲਾਂ ਦੇ ਬੀਮਾ ਕਲੇਮ ਤੇ ਮੁਆਵਜ਼ੇ ਲਈ ਕਿਸਾਨਾਂ ਨੇ ਟਰੈਕਟਰਾਂ-ਟਰਾਲੀਆਂ ਨਾਲ ਨੈਸ਼ਨਲ ਹਾਈਵੇਅ ਜਾਮ ਕੀਤਾ
03:55 PM Aug 16, 2023 IST
ਪ੍ਰਭੂ ਦਿਆਲ
ਸਿਰਸਾ, 16 ਅਗਸਤ
ਤਿੰਨ ਮਹੀਨਿਆਂ ਤੋਂ ਨੁਕਸਾਨੀਆਂ ਫ਼ਸਲਾਂ ਦਾ ਬੀਮਾ ਕਲੇਮ ਤੇ ਮੁਆਵਜ਼ੇ ਦੀ ਮੰਗ ਲਈ ਧਰਨਾ ਦੇ ਰਹੇ ਕਿਸਾਨਾਂ ਨੇ ਅੱਜ ਬੇਮਿਆਦੀ ਸਮੇਂ ਲਈ ਨੈਸ਼ਨਲ ਹਾਈ ਵੇਅ ਭਾਵਦੀਨ ਟੌਲ ਪਲਾਜ਼ਾ ’ਤੇ ਜਾਮ ਲਾ ਦਿੱਤਾ। ਇਸ ਦੌਰਾਨ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਨੁਕਸਾਨੀਆਂ ਫ਼ਸਲਾਂ ਦਾ ਬੀਮਾ ਕਲੇਮ ਤੇ ਮੁਆਵਜ਼ਾ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਪਾਇਆ ਜਾਂਦਾ, ਉਦੋਂ ਤੱਕ ਕਿਸਾਨ ਨੈਸ਼ਨਲ ਹਾਈ ਵੇਅ ’ਤੇ ਜਾਮ ਜਾਰੀ ਰੱਖਣਗੇ। ਕਿਸਾਨਾਂ ਵੱਲੋਂ ਜਾਮ ਲਾਏ ਜਾਣ ’ਤੇ ਪੁਲੀਸ ਨੇ ਟਰੈਫਿਕ ਦੇ ਬਲਦਵੇਂ ਇੰਤਜ਼ਾਮ ਕੀਤੇ ਹਨ। ਜਾਮ ਦੌਰਾਨ ਕਿਸਾਨਾਂ ਨੇ ਆਪਣੇ ਸੈਂਕੜੇ ਟਰੈਕਟਰ ਨੈਸ਼ਨਲ ਹਾਈ ਵੇਅ ’ਤੇ ਲਿਆ ਕੇ ਖੜ੍ਹੇ ਕਰ ਦਿੱਤੇ ਹਨ।
Advertisement
Advertisement
Advertisement