ਸਿਰਸਾ: ਹੜ੍ਹ ’ਚ ਦਰਜਨਾਂ ਢਾਣੀਆਂ ਘਿਰੀਆਂ, ਸਿਰਸਾ-ਬਰਨਾਲਾ ਰੋਡ ’ਤੇ ਆਵਾਜਾਈ ਬੰਦ
04:52 PM Jul 17, 2023 IST
ਪ੍ਰਭੂ ਦਿਆਲ
ਸਿਰਸਾ, 17 ਜੁਲਾਈ
ਘੱਗਰ ’ਚ ਪਾਣੀ ਘਟਣ ਦਾ ਨਾਂ ਲਈ ਲੈ ਰਿਹਾ। ਘੱਗਰ ’ਚ ਥਾਂ-ਥਾਂ ’ਤੇ ਪਏ ਪਾੜਾਂ ਕਾਰਨ ਦਰਜਨਾਂ ਢਾਣੀਆਂ ਪਾਣੀ ’ਚ ਘਿਰ ਗਈਆਂ ਹਨ। ਦਰਜਨਾਂ ਪਿੰਡਾਂ ’ਚ ਪਾਣੀ ਦਾਖਲ ਹੋਣ ਦਾ ਖਦਸ਼ਾ ਹੈ। ਜ਼ਿਲ੍ਹਾ ਪ੍ਰਸ਼ਾਸਨ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਵੱਲੋਂ ਪਾਣੀ ’ਚ ਘਿਰੇ ਲੋਕਾਂ ਨੂੰ ਬਾਹਰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਹੜ੍ਹ ਪੀੜਤਾਂ ਲਈ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਗੁਰਦੁਆਰਾ ਦੇ ਪ੍ਰਬੰਧਕਾਂ ਵੱਲੋਂ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ। ਪੰਜਾਬ ਦੇ ਪਿੰਡ ਝੰਡਾ ਨੇੜਿਓਂ ਘੱਗਰ ’ਚ ਪਾੜ ਪੈਣ ਕਾਰਨ ਸਿਰਸਾ ਜ਼ਿਲ੍ਹਾ ਦੇ ਕਈ ਹੋਰ ਪਿੰਡਾਂ ’ਚ ਹੜ੍ਹ ਦਾ ਖਤਰਾ ਵੱਧ ਗਿਆ ਹੈ। ਘੱਗਰ ਦਾ ਪਾਣੀ ਸਿਰਸਾ-ਬਰਨਾਲਾ ਰੋਡ ਨਾਲ ਲੱਗਣ ਕਾਰਨ ਰੋਡ ’ਤੇ ਆਵਾਜਾਈ ਪ੍ਰਸ਼ਾਸਨ ਵੱਲੋਂ ਬੰਦ ਕਰਵਾ ਦਿੱਤੀ ਗਈ ਹੈ।
Advertisement
Advertisement
Advertisement