ਪ੍ਰਭੂ ਦਿਆਲਸਿਰਸਾ, 12 ਮਾਰਚਨਗਰ ਕੌਂਸਲ ਦੀਆਂ ਚੋਣਾਂ ’ਚ ਭਾਜਪਾ ਤੇ ਹਲੋਪਾ ਹਮਾਇਤੀ ਉਮੀਦਵਾਰਾਂ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ। ਨਗਰ ਕੌਂਸਲ ਦੇ ਚੇਅਰਮੈਨ ਦੇ ਅਹੁਦੇ ਲਈ ਜਿੱਥੇ ਭਾਜਪਾ ਤੇ ਹਲੋਪਾ ਉਮੀਦਵਾਰ ਸ਼ਾਂਤੀ ਸਰੂਪ ਨੇ ਜਿੱਤ ਪ੍ਰਾਪਤ ਕੀਤੀ ਹੈ, ਉੱਥੇ ਹੀ ਸ਼ਹਿਰ ਦੇ 32 ’ਚੋਂ 21 ਵਾਰਡਾਂ ’ਚ ਭਾਜਪਾ ਤੇ ਹਲੋਪਾ ਹਮਾਇਤੀ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਜਦੋਂਕਿ 9 ਵਾਰਡਾਂ ’ਚ ਕਾਂਗਰਸ ਹਮਾਇਤੀ ਤੇ ਇੱਕ ਵਾਰਡ ’ਚ ਆਜ਼ਾਦ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ ਹੈ।ਜਾਣਕਾਰੀ ਅਨੁਸਾਰ ਨਗਰ ਕੌਂਸਲ ਦੇ ਚੇਅਰਮੈਨ ਦੇ ਅਹੁਦੇ ਲਈ ਭਾਜਪਾ ਤੇ ਹਰਿਆਣਾ ਲੋਕਹਿਤ ਪਾਰਟੀ ਨੇ ਆਪਣਾ ਸਾਂਝਾ ਉਮੀਦਵਾਰ ਸ਼ਾਂਤੀ ਸਰੂਪ ਮੈਦਾਨ ’ਚ ਉਤਾਰਿਆ ਸੀ, ਜੋ 12379 ਵੋਟਾਂ ਨਾਲ ਜੇਤੂ ਰਹੇ। ਸ਼ਾਂਤੀ ਸਰੂਪ ਨੂੰ ਕੁੱਲ 41016 ਵੋਟਾਂ ਪ੍ਰਾਪਤ ਹੋਈਆਂ ਜਦੋਂਕਿ ਉਨ੍ਹਾਂ ਦੇ ਮੁਕਾਬਲੇ ਵਿੱਚ ਕਾਂਗਰਸ ਹਮਾਇਤੀ ਉਮੀਦਵਾਰ ਜਸਵਿੰਦਰ ਕੌਰ ਨੂੰ 28682 ਵੋਟ ਪ੍ਰਾਪਤ ਹੋਏ। ਇਸੇ ਤਰ੍ਹਾਂ ਚੇਅਰਮੈਨ ਦੇ ਅਹੁਦੇ ਲਈ ਉਮੀਦਵਾਰ ਓਮ ਪ੍ਰਕਾਸ਼ ਨੂੰ 3037, ਕਵਿਤਾ ਰਾਣੀ ਨੂੰ 1462, ਪ੍ਰਵੀਨ ਕੁਮਾਰ ਨੂੰ 1676, ਅਸ਼ੋਕ ਕੁਮਾਰ 801 ਅਤੇ ਰਾਜਿੰਦਰ ਕੁਮਾਰ (ਰਾਜੂ) ਨੂੰ 12705 ਵੋਟ ਪ੍ਰਾਪਤ ਹੋਏ।ਇਸੇ ਤਰ੍ਹਾਂ ਵਾਰਡ ਨੰਬਰ ਇੱਕ ਤੋਂ ਆਰਤੀ, ਵਾਰਡ 2 ਤੋਂ ਚੰਚਲ ਰਾਣੀ, ਵਾਰਡ ਤਿੰਨ ਤੋਂ ਰਮੇਸ਼ ਮਹਿਤਾ, ਵਾਰਡ ਚਾਰ ਤੋਂ ਸਨਪ੍ਰੀਤ ਸੋਢੀ, ਵਾਰਡ 5 ਤੋਂ ਜਸਪਾਲ ਸਿੰਘ, ਵਾਰਡ 6 ਤੋਂ ਗੋਪੀ ਰਾਮ, ਵਾਰਡ 7 ਤੋਂ ਸੁਮਨ ਸ਼ਰਮਾ, ਵਾਰਡ 8 ਤੋਂ ਸੰਗੀਤਾ ਸਚਦੇਵਾ, ਵਾਰਡ 9 ਤੋਂ ਅਨੀਤਾ ਰਾਣੀ, ਵਾਰਡ 10 ਤੋਂ ਸੰਜੈ ਕੁਮਾਰ, ਵਾਰਡ 11 ਤੋਂ ਰਾਜਨ ਸ਼ਰਮਾ, ਵਾਰਡ 12 ਤੋਂ ਦੀਪਕ ਬਾਂਸਲ, ਵਾਰਡ 13 ਤੋਂ ਮਨੀਸ਼ ਕੁਮਾਰ, ਵਾਰਡ 14 ਤੋਂ ਅੰਗਰੇਜ਼ ਬਠਲਾ, ਵਾਰਡ 15 ਤੋਂ ਹੇਮਕਾਂਤ ਸ਼ਰਮਾ, ਵਾਰਡ 16 ਤੋਂ ਰਣਧੀਰ ਸਿੰਘ, ਵਾਰਡ 17 ਤੋਂ ਮੋਨਿਕਾ ਸਰਾਫ, ਵਾਰਡ 18 ਤੋਂ ਰਾਜਿੰਦਰ ਸਰਦਾਨਾ, ਵਾਰਡ 19 ਤੋਂ ਰੂਬੀ ਸੇਠੀ, ਵਾਰਡ 20 ਤੋਂ ਸੰਜੀਵ ਰਾਤੂਸਰੀਆ, ਵਾਰਡ 21 ਤੋਂ ਚੰਦਰਿਕਾ, ਵਾਰਡ 22 ਤੋਂ ਸਰੋਜ ਰੋਹਿਲਾ, ਵਾਰਡ 23 ਤੋਂ ਕੁਸਮ, ਵਾਰਡ 24 ਤੋਂ ਵਿਕਰਮ ਸੈਣੀ, ਵਾਰਡ 25 ਤੋਂ ਪੂਜਾ ਰਾਣੀ, ਵਾਰਡ 26 ਤੋਂ ਰਾਜਿੰਦਰ, ਵਾਰਡ 27 ਤੋਂ ਮਨਮੋਹਨ, ਵਾਰਡ 28 ਤੋਂ ਜੋਗਿੰਦਰ ਸਿੰਘ, ਵਾਰਡ 29 ਤੋਂ ਰਾਖੀ ਰਾਣੀ, ਵਾਰਡ 30 ਤੋਂ ਬਲਵਿੰਦਰ ਸਿੰਘ, ਵਾਰਡ 31 ਤੋਂ ਅਨੂੰ ਮਲਹੋਤਰਾ ਅਤੇ ਵਾਰਡ 32 ਤੋਂ ਆਸ਼ਾ ਰਾਣੀ ਨੇ ਜਿੱਤ ਪ੍ਰਾਪਤ ਕੀਤੀ ਹੈ।