ਸਿਰਸਾ: ਕਲੈਰੀਕਲ ਸਟਾਫ ਦੀ ਬੇਮਿਆਦੀ ਹੜਤਾਲ ਕਾਰਨ ਵਿਭਾਗੀ ਕੰਮਕਾਜ ’ਤੇ ਅਸਰ
05:26 PM Jul 05, 2023 IST
ਪ੍ਰਭੂ ਦਿਆਲ
ਸਿਰਸਾ, 5 ਜੁਲਾਈ
ਕਲੈਰੀਕਲ ਐਸੋਸੀਏਸ਼ਨ ਵੈਲਫੇਅਰ ਸੁਸਾਇਟੀ (ਸੀਏਡਬਲਿਊਐੰਸ) ਦੇ ਬੈਨਰ ਹੇਠ ਵੱਖ-ਵੱਖ ਵਿਭਾਗਾਂ ਦੇ ਕਲਰਕਾਂ ਨੇ ਆਪਣੀ ਇਕ ਸੂਤਰੀ ਮੰਗ ਲੲੀ ਬੇਮਿਆਦੀ ਹੜਤਾਲ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਲਰਕਾਂ ਵੱਲੋਂ ਹੜਤਾਲ ਕਰਨ ਕਾਰਨ ਵੱਖ-ਵੱਖ ਵਿਭਾਗਾਂ ਦਾ ਕੰਮ ਪ੍ਰਭਾਵਿਤ ਹੋਇਆ।
ਮਿੰਨੀ ਸਕੱਤਰੇਤ ਦੇ ਬਾਹਰ ਹੜਤਾਲ ’ਤੇ ਬੈਠੇ ਕਰਮਚਾਰੀਆਂ ਨੂੰ ਆਗੂਆਂ ਨੇ ਕਿਹਾ ਕਿ ਕਲੈਰੀਕਲ ਸਟਾਫ ਸਭ ਤੋਂ ਜ਼ਿਆਦਾ ਕੰਮ ਕਰਦਾ ਹੈ ਪਰ ਤਨਖਾਹ ਸਭ ਤੋਂ ਘਟ ਨਾਲ ਗੁਜ਼ਾਰਾ ਕਰ ਰਿਹਾ ਹੈ। 35400 ਤਨਖਾਹ ਦੀ ਮੰਗ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਕਰਮਚਾਰੀਆਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ, ਜਦੋਂ ਤੱਕ ਕਲੇਰੀਕਲ ਸਟਾਫ ਦੀ ਮੰਗ ਪੂਰੀ ਨਹੀਂ ਕੀਤੀ ਜਾਂਦੀ, ਉਦੋਂ ਤੱਕ ਉਨ੍ਹਾਂ ਦਾ ਇਹ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ’ਤੇ ਰਾਜੇਸ਼ ਕੁਮਾਰ ਭਾਰਦਵਾਜ, ਕਰਨ ਸਿੰਘ ਤੇ ਵਿਕਰਾਂਤ ਤੰਵਰ ਸਮੇਤ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਵੱਡੀ ਗਿਣਤੀ ’ਚ ਮੌਜੂਦ ਸਨ।
Advertisement
Advertisement