ਸਿੰਕਫੀਲਡ ਸ਼ਤਰੰਜ ਕੱਪ: ਗੁਕੇਸ਼ ਤੇ ਪ੍ਰਗਨਾਨੰਦਾ ਦੀਆਂ ਬਾਜ਼ੀਆਂ ਡਰਾਅ
07:40 AM Aug 24, 2024 IST
Advertisement
ਸੇਂਟ ਲੁਈਸ (ਅਮਰੀਕਾ), 23 ਅਗਸਤ
ਵਿਸ਼ਵ ਚੈਂਪੀਅਨਸ਼ਿਪ ਦਾ ਚੈਲੰਜਰ ਡੀ ਗੁਕੇਸ਼ ਇੱਥੇ ਸਿੰਕਫੀਲਡ ਕੱਪ ਦੇ ਚੌਥੇ ਗੇੜ ਵਿੱਚ ਫਰਾਂਸ ਦੇ ਅਲੀਰੇਜ਼ਾ ਫਿਰੋਜ਼ਾ ਖ਼ਿਲਾਫ਼ ਚੰਗੀ ਸਥਿਤੀ ’ਚ ਪਹੁੰਚਣ ਦੇ ਬਾਵਜੂਦ ਜਿੱਤ ਦਰਜ ਨਹੀਂ ਕਰ ਸਕਿਆ ਅਤੇ ਉਸ ਨੂੰ ਟੂਰਨਾਮੈਂਟ ਵਿੱਚ ਸਾਂਝੇ ਤੌਰ ’ਤੇ ਸਿਖਰ ’ਤੇ ਚੱਲ ਰਹੇ ਆਪਣੇ ਵਿਰੋਧੀ ਨਾਲ ਅੰਕ ਸਾਂਝੇ ਕਰਨੇ ਪਏ। ਨਵੰਬਰ ਵਿੱਚ ਚੀਨ ਦੇ ਡਿੰਗ ਲਿਰੇਨ ਖ਼ਿਲਾਫ਼ ਵਿਸ਼ਵ ਚੈਂਪੀਅਨਸ਼ਿਪ ਦਾ ਮੈਚ ਖੇਡਣ ਲਈ ਤਿਆਰ ਗੁਕੇਸ਼ ਨੇ ਫਿਰੋਜ਼ਾ ਨੂੰ ਸਖ਼ਤ ਚੁਣੌਤੀ ਦਿੱਤੀ। ਗਰੈਂਡਮਾਸਟਰ ਆਰ ਪ੍ਰਗਨਾਨੰਦਾ ਨੇ ਵੀ ਹਾਲੈਂਡ ਦੇ ਅਨੀਸ਼ ਗਿਰੀ ਖ਼ਿਲਾਫ਼ ਡਰਾਅ ਖੇਡਿਆ। ਅਮਰੀਕਾ ਦੇ ਵੇਸਲੀ ਸੋ ਨੇ ਇੱਕੋ-ਇੱਕ ਫੈਸਲਾਕੁਨ ਮੈਚ ਆਪਣੇ ਨਾਮ ਕੀਤਾ। ਉਸ ਨੇ ਰੂਸ ਦੇ ਇਆਨ ਨੈਪੋਮਨੀਆਚੀ ਨੂੰ ਹਰਾਇਆ। ਇਸ ਤਰ੍ਹਾਂ ਵੇਸਲੀ ਸੋ ਤੇ ਫਿਰੋਜ਼ਾ ਦੇ 2.5-2.5 ਅੰਕਾਂ ਨਾਲ ਸਿਖਰ ’ਤੇ ਕਾਬਜ਼ ਹਨ। -ਪੀਟੀਆਈ
Advertisement
Advertisement