ਸਿੰਕਫੀਲਡ ਸ਼ਤਰੰਜ ਕੱਪ: ਪ੍ਰਗਨਾਨੰਦਾ ਤੇ ਡਿੰਗ ਲਿਰੇਨ ਵਿਚਾਲੇ ਮੁਕਾਬਲਾ ਡਰਾਅ
07:59 AM Aug 27, 2024 IST
ਸੇਂਟ ਲੁਈਸ, 26 ਅਗਸਤ
ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਨੇ ਸਿੰਕਫੀਲਡ ਸ਼ਤਰੰਜ ਕੱਪ ਦੇ ਛੇਵੇਂ ਗੇੜ ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਡਿੰਗ ਲਿਰੇਨ ਨਾਲ ਡਰਾਅ ਖੇਡਿਆ। ਵਿਸ਼ਵ ਚੈਂਪੀਅਨਸ਼ਿਪ ਦੇ ਚੈਲੰਜਰ ਡੀ ਗੁਕੇਸ਼ ਨੇ ਵੀ ਫਰਾਂਸ ਦੇ ਮੈਕਸਿਮ ਵਾਚੀਅਰ ਲਾਗਰੇਵ ਨਾਲ ਇਕ ਹੋਰ ਦਿਲਚਸਪ ਡਰਾਅ ਖੇਡਿਆ ਪਰ ਰੂਸ ਦੇ ਇਆਨ ਨੈਪੋਮਨੀਆਚੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਤੋਂ ਸਿਰਫ਼ 25 ਚਾਲਾਂ ਵਿੱਚ ਹਾਰ ਗਿਆ। ਛੇਵੇਂ ਗੇੜ ਦੇ ਹੋਰ ਮੈਚਾਂ ਵਿੱਚ ਨੈਦਰਲੈਂਡਜ਼ ਦੇ ਅਨੀਸ਼ ਗਿਰੀ ਅਤੇ ਉਜ਼ਬੇਕਿਸਤਾਨ ਦੇ ਨੋਦਿਰਬੇਕ ਅਬਦੁਸਤੋਰੋਵ ਜਦਕਿ ਫਰਾਂਸ ਦੇ ਅਲੀਰੇਜ਼ਾ ਫਿਰੋਜ਼ਾ ਤੇ ਸਥਾਨਕ ਖਿਡਾਰੀ ਵੇਸਲੀ ਸੋ ਨੇ ਅੰਕ ਸਾਂਝੇ ਕੀਤੇ। ਫਿਰੋਜ਼ਾ ਚਾਰ ਅੰਕਾਂ ਨਾਲ ਸਿਖਰ ’ਤੇ ਬਰਕਰਾਰ ਹੈ। ਉਸ ਤੋਂ ਬਾਅਦ ਕਾਰੂਆਨਾ ਅਤੇ ਵੇਸਲੇ ਸੋ ਦਾ ਨੰਬਰ ਆਉਂਦਾ ਹੈ ਜਿਨ੍ਹਾਂ ਦੇ 3.5 ਅੰਕ ਹਨ। -ਪੀਟੀਆਈ
Advertisement
Advertisement