For the best experience, open
https://m.punjabitribuneonline.com
on your mobile browser.
Advertisement

ਸਿੰਗਲਾ ਬਣੇ ਲਾਇਨ ਕਲੱਬ ਲਹਿਰਾਗਾਗਾ ਦੇ ਪ੍ਰਧਾਨ

07:13 AM Jul 01, 2024 IST
ਸਿੰਗਲਾ ਬਣੇ ਲਾਇਨ ਕਲੱਬ ਲਹਿਰਾਗਾਗਾ ਦੇ ਪ੍ਰਧਾਨ
ਲਾਇਨ ਕਲੱਬ ਲਹਿਰਾਗਾਗਾ ਦੇ ਨਵ-ਨਿਯੁਕਤ ਅਹੁਦੇਦਾਰ ਅਤੇ ਹੋਰ।
Advertisement

ਪੱਤਰ ਪ੍ਰੇਰਕ
ਲਹਿਰਾਗਾਗਾ, 30 ਜੂਨ
ਇਥੇ ਅੱਜ ਲਾਇਨਜ਼ ਕਲੱਬ ਲਹਿਰਾਗਾਗਾ ਦੇ ਅਹੁਦੇਦਾਰਾਂ ਦੀ ਚੋਣ ਹੋਈ। ਲਾਈਨ ਕਲੱਬ ਦੇ ਅਹੁਦੇਦਾਰਾਂ ਦੀ ਮੀਟਿੰਗ ਲਾਇਨ ਪੰਕਜ ਗਰਗ ਦੀ ਪ੍ਰਧਾਨਗੀ ਹੇਠ ਪੰਜਾਬ ਪਬਲਿਕ ਸਕੂਲ ਖਾਈ ਵਿੱਚ ਹੋਈ। ਇਸ ਮਗਰੋਂ ਲਾਇਨ ਪੰਕਜ ਗਰਗ ਵੱਲੋਂ ਸਾਲ 2024-25 ਲਾਇਨ ਹਿਤੇਸ਼ ਸਿੰਗਲਾ ਦਾ ਨਾਮ ਪ੍ਰਧਾਨਗੀ ਲਈ ਪ੍ਰਸਤਾਵਿਤ ਕੀਤਾ ਗਿਆ, ਜਿਸ ਨੂੰ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਮਨਜ਼ੂਰ ਕੀਤਾ। ਲਾਇਨ ਹਿਤੇਸ਼ ਸਿੰਗਲਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਉਹ ਕਲੱਬ ਵੱਲੋਂ ਦਿੱਤੀ ਹਰ ਜ਼ਿੰਮੇਵਾਰੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਮਗਰੋਂ ਉਨ੍ਹਾਂ ਨੇ ਆਪਣੀ ਟੀਮ ਦਾ ਐਲਾਨ ਕੀਤਾ, ਜਿਸ ਵਿੱਚ ਲਾਇਨ ਹਰੀਸ਼ ਕੁਮਾਰ ਹੈਰੀ ਨੂੰ ਵਾਈਸ ਪ੍ਰਧਾਨ, ਸਾਹਿਲ ਗੋਇਲ ਨੂੰ ਸਕੱਤਰ ਅਤੇ ਵਿਧੂ ਸ਼ੇਖਰ ਨੂੰ ਖਜ਼ਾਨਚੀ ਬਣਾਇਆ ਗਿਆ। ਲਾਇਨ ਅਮਰਿੰਦਰ ਸਿੰਘ ਨੂੰ ਕਲੱਬ ਚੇਅਰਮੈਨ, ਪੰਕਜ ਗਰਗ ਨੂੰ ਐਲਸੀਆਈਐੱਫ ਚੇਅਰਮੈਨ ਬਣਾਇਆ ਗਿਆ। ਲਾਇਨ ਰਾਹੁਲ ਗਰਗ ਅਤੇ ਲਾਇਨ ਡਾਕਟਰ ਅਭਿਸ਼ੇਕ ਬਾਂਸਲ ਨੂੰ ਕਲੱਬ ਡਾਇਰੈਕਟਰ ਬਣਾਇਆ ਗਿਆ‌।

Advertisement

Advertisement
Author Image

Advertisement
Advertisement
×