ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਛੁਪੇ ਰੁਸਤਮ’ ਟੀਮ ਵੱਲੋਂ ਗਾਇਕੀ ਮੁਕਾਬਲਾ

07:56 AM Sep 19, 2024 IST
ਜੇਤੂਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਮਜਾਰੀ

ਨਵਾਂ ਸ਼ਹਿਰ: ਬੱਚਿਆਂ ਦੇ ਹੁਨਰ ਨੂੰ ਉਤਸ਼ਾਹਿਤ ਕਰਨ ਦੇ ਉਪਰਾਲੇ ਨਾਲ ‘ਛੁਪੇ ਰੁਸਤਮ’ ਟੀਮ ਵੱਲੋਂ ਨਵਾਂਸ਼ਹਿਰ ਵਿੱਚ ਗਾਇਕੀ ਮੁਕਾਬਲਾ ਕਰਵਾਇਆ ਗਿਆ। ਇਸ ਉਪਰਾਲੇ ਵਿੱਚ ਨਾਮਵਰ ਲੇਖਿਕਾ ਨੀਰੂ ਜੱਸਲ ਨੇ ਜੱਜ ਦੀ ਭੂਮਿਕਾ ਨਿਭਾਈ। ਜੱਜਾਂ ਦੀ ਸੂਚੀ ਵਿਚ ਨਾਮਵਰ ਗ਼ਜ਼ਲ ਸਿੰਗਰ ਹੀਰਾ ਸੌਮੀ, ਸੀਰਤ ਵਰਮਾ ਵੀ ਸ਼ਾਮਲ ਰਹੇ। ਜ਼ਿਕਰਯੋਗ ਹੈ ਕਿ ਮੁੱਖ ਮਹਿਮਾਨ ਰਾਜਾ ਸਾਬ, ਫਰਿਆਦ ਅਤੇ ਈਵੈਂਟ ਦੇ ਆਰਗੇਨਾਈਜ਼ਰ ਅਤੇ ਜੱਜ ਹੀਰਾ ਸੌਮੀ ਨੇ ਮਿਲ ਕੇ ਜਿੱਥੇ ਆਪਣੀ ਗਾਇਕੀ ਨਾਲ ਸਭ ਦਾ ਦਿਲ ਜਿੱਤ ਲਿਆ ਉੱਥੇ ਬੱਚਿਆਂ ਨੂੰ ਸੰਗੀਤ ਦੀਆਂ ਬਾਰੀਕੀਆਂ ਬਾਰੇ ਜਾਣੂ ਕਰਵਾਇਆ। -ਨਿੱਜੀ ਪੱਤਰ ਪ੍ਰੇਰਕ

Advertisement

Advertisement