For the best experience, open
https://m.punjabitribuneonline.com
on your mobile browser.
Advertisement

ਗਾਇਕ ਸੁਲਤਾਨਾ ਨੂਰਾ ਨੇ ਗੀਤਾਂ ਨਾਲ ਸਰੋਤੇ ਕੀਲੇ

08:52 AM Oct 22, 2024 IST
ਗਾਇਕ ਸੁਲਤਾਨਾ ਨੂਰਾ ਨੇ ਗੀਤਾਂ ਨਾਲ ਸਰੋਤੇ ਕੀਲੇ
ਯਮੁਨਾਨਗਰ ਵਿੱਚ ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਪ੍ਰਬੰਧਕ।
Advertisement

ਪੱਤਰ ਪ੍ਰੇਰਕ
ਯਮੁਨਾਨਗਰ, 21 ਅਕਤੂਬਰ
ਡੀਏਵੀ ਗਰਲਜ਼ ਕਾਲਜ ਵਿੱਚ ਸ੍ਰੀ ਗਣੇਸ਼ ਐਂਟਰਟੇਨਮੈਂਟ ਵੱਲੋਂ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਸੂਫੀ ਨਾਈਟ ਕਰਵਾਈ ਗਈ ਜਿਸ ਵਿੱਚ ਗਾਇਕਾ ਨੇ ਸੁਲਤਾਨਾ ਨੂਰਾ ਸ਼ਿਰਕਤ ਕੀਤੀ। ਸਮਾਗਮ ਵਿੱਚ ਯਮੁਨਾਨਗਰ ਦੇ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਜਿਨ੍ਹਾਂ ਦਾ ਪ੍ਰਬੰਧਕ ਪੰਕਜ ਅਰੋੜਾ ਨੇ ਗੁਲਦਸਤਾ ਦੇ ਕੇ ਸਵਾਗਤ ਕੀਤਾ। ਅਰੋੜਾ ਨੇ ਦੱਸਿਆ ਕਿ ਯਮੁਨਾਨਗਰ ਦੇ ਅੰਦਰ ਪਹਿਲੀ ਵਾਰ ਸੂਫੀ ਨਾਈਟ ਕਰਵਾਈ ਗਈ ਹੈ, ਜਿਸ ਵਿੱਚ ਕਰਨਾਲ, ਅੰਮ੍ਰਿਤਸਰ ਅਤੇ ਲਾਡਵਾ ਦੇ ਦਰਸ਼ਕਾਂ ਨੇ ਵੀ ਸ਼ਿਰਕਤ ਕੀਤੀ। ਸੂਫੀ ਗਾਇਕ ਸੁਲਤਾਨਾ ਨੇ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਯਮੁਨਾਨਗਰ ਆ ਕੇ ਬਹੁਤ ਖੁਸ਼ੀ ਹੋਈ ਹੈ ਅਤੇ ਇੱਥੋਂ ਬਹੁਤ ਪਿਆਰ ਮਿਲਿਆ। ਇਸ ਦੌਰਾਨ ਉਨ੍ਹਾਂ ਆਪਣੇ ਗੀਤਾਂ ‘ਮਤਲਬ ਦੇ ਰਿਸ਼ਤੇ ਨੇ’ ਸਣੇ ਹੋਰਾਂ ਨਾਲ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਯਮੁਨਾਨਗਰ ਦੇ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਨੇ ਕਿਹਾ ਕਿ ਪੰਕਜ ਅਰੋੜਾ ਬਹੁਤ ਵਧੀਆ ਕੰਮ ਕਰ ਰਹੇ ਹਨ, ਹਰ ਸਾਲ ਉਹ ਯਮੁਨਾਨਗਰ ਦੇ ਮਨੋਰੰਜਨ ਲਈ ਕੁਝ ਨਾ ਕੁਝ ਕਰਦੇ ਹਨ। ਮੁਹੰਮਦ ਰਫੀ ਨਾਈਟ ਮਨਾਊਣ ਤੋਂ ਇਲਾਵਾ ਉਹ ਯਮੁਨਾਨਗਰ ਦੀ ਟਰੈਫ਼ਿਕ ’ਤੇ ਇਕ ਛੋਟੀ ਫਿਲਮ ਬਣਾ ਰਹੇ ਹਨ ਜਿਸ ਵਿਚ ਯਮੁਨਾਨਗਰ ਦੇ ਕਈ ਕਲਾਕਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸੁਲਤਾਨਾ ਨੂਰਾ ਨੇ ਬਾਲੀਵੁੱਡ ਗੀਤ ਮਤਲਬ ਦੇ ਰਿਸ਼ਤੇ ਨੇ ਗਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ।

Advertisement

Advertisement
Advertisement
Author Image

joginder kumar

View all posts

Advertisement