For the best experience, open
https://m.punjabitribuneonline.com
on your mobile browser.
Advertisement

ਗਾਇਕ ਮਾਹਲ ਦਾ ਗੀਤ ‘ਨਿੱਕੀ ਜਿਹੀ ਜਾਨ’ ਰਿਲੀਜ਼

08:37 AM Apr 15, 2024 IST
ਗਾਇਕ ਮਾਹਲ ਦਾ ਗੀਤ ‘ਨਿੱਕੀ ਜਿਹੀ ਜਾਨ’ ਰਿਲੀਜ਼
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਭੁੱਚੋ ਮੰਡੀ: ਪੰਜਾਬੀ ਗਾਇਕ ਹਰਦੀਪ ਮਾਹਲ ਦਾ ਗਾਇਆ ਗੀਤ ‘ਨਿੱਕੀ ਜਿਹੀ ਜਾਨ’ ਸਥਾਨਕ ਵਾਰਡ ਨੰਬਰ 1 ਵਿੱਚ ਮਾਹਲ ਮਿਊਜ਼ਿਕ ਕੰਪਨੀ ਵਿੱਚ ਯੂ-ਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ। ਇਹ ਗੀਤ ਫਿਲਮ ਅਦਾਕਾਰਾ ਨਾਵੀਆ ਸੈਣੀ ਨਾਲ ਸਿੰਗਾਪੁਰ ਵਿੱਚ ਫਿਲਮਾਇਆ ਗਿਆ ਹੈ। ਇਸ ਗੀਤ ਵਿੱਚ ਸੰਗੀਤ ਦੈਟਸ ਡੀਜੀ ਅਤੇ ਵੀਡੀਓ ਡਾਇਰੈਕਸ਼ਨ ਗਗਨ ਬਾਮਾ ਨੇ ਦਿੱਤੀ ਹੈ। ਹਰਦੀਪ ਮਾਹਲ ਨੇ ਇਸ ਗੀਤ ਨਾਲ ਬਾਰਾਂ ਸਾਲਾਂ ਬਾਅਦ ਮੁੜ ਸੰਗੀਤ ਦੀ ਦੁਨੀਆਂ ਵਿੱਚ ਪੈਰ ਧਰਿਆ ਹੈ। ਇਸ ਵਿੱਚ ਵਿਕਰਮ ਸਾਂਗਾ ਅਤੇ ਗੁਰਮੀਤ ਰਤਨ ਦਾ ਵਿਸ਼ੇਸ਼ ਸਹਿਯੋਗ ਰਿਹਾ। ਸਮਾਗਮ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਭੁੱਚੋ ਮੰਡੀ ਦੇ ਪ੍ਰਧਾਨ ਗੁਰਸੇਵਕ ਸੇਕੀ, ਰਾਜਵਿੰਦਰ ਰਾਜੂ, ਰਾਕੇਸ਼ ਪਪਲੀ, ਸਰਬਜੀਤ ਮਾਹਲ, ਗੋਰਾ ਮਾਹਲ, ਜਸਪਾਲ ਬਾਹੀਆ ਬੇਗਾ, ਪ੍ਰੀਤ ਤੁੰਗਵਾਲੀ ਅਤੇ ਡਾ. ਹਰਜਾਪ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×