ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗਾਇਕਾ ਜਯੋਤੀ ਨੂਰਾਂ ਦਾ ਪਹਿਲੇ ਪਤੀ ਨਾਲ ਵਿਵਾਦ ਮੁੜ ਭਖਿਆ

07:19 AM Jul 20, 2024 IST

ਹਤਿੰਦਰ ਮਹਿਤਾ
ਜਲੰਧਰ, 19 ਜੁਲਾਈ
ਸੂਫੀ ਗਾਇਕਾ ਜਯੋਤੀ ਨੂਰਾਂ ਦਾ ਆਪਣੇ ਪਹਿਲੇ ਪਤੀ ਕੁਨਾਲ ਪਾਸੀ ਨਾਲ ਮੁੜ ਝਗੜਾ ਹੋ ਗਿਆ। ਜਯੋਤੀ ਅਤੇ ਕੁਨਾਲ ਨੇ ਇੱਕ-ਦੂਜੇ ’ਤੇ ਵਿਧੀਪੁਰ ਫਲਾਈਓਵਰ ਨੇੜੇ ਬੁਲਾ ਕੇ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ। ਜਯੋਤੀ ਨੇ ਦੱਸਿਆ ਕਿ ਬੀਤੇ ਦਿਨ ਕੁਨਾਲ ਪਾਸੀ ਨੇ ਉਸ ਨੂੰ ਮਿਲਣ ਲਈ ਬੁਲਾਇਆ। ਜਦੋਂ ਜਯੋਤੀ ਨੇ ਇਨਕਾਰ ਕੀਤਾ ਤਾਂ ਕੁਨਾਲ ਨੇ ਉਸ ਦੀਆਂ ਅਸ਼ਲੀਲ ਫੋਟੋਆਂ ਵਾਇਰਲ ਕਰਨ ਦੀ ਧਮਕੀ ਦਿੱਤੀ। ਅਜਿਹੇ ’ਚ ਉਹ ਕੁਨਾਲ ਨੂੰ ਮਿਲਣ ਲਈ ਵਿਧੀਪੁਰ ਫਲਾਈਓਵਰ ’ਤੇ ਚਲੀ ਗਈ। ਜਯੋਤੀ ਨੇ ਦੱਸਿਆ ਕਿ ਇਸ ਦੌਰਾਨ ਕੁਨਾਲ ਅਤੇ ਉਸ ਦੇ ਦੋਸਤ ਦੋ ਗੱਡੀਆਂ ’ਚ ਬੈਠੇ ਸਨ ਜਿਨ੍ਹਾਂ ਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਇਸ ਬਾਰੇ ਪਤਾ ਲੱਗਣ ਮਗਰੋਂ ਮਗਰੋਂ ਜਯੋਤੀ ਦਾ ਪਤੀ ਅਵਿਨਾਸ਼ ਕੁਮਾਰ ਵੀ ਆਪਣੇ ਦੋਸਤਾਂ ਨਾਲ ਮੌਕੇ ’ਤੇ ਪਹੁੰਚਿਆ ਤਾਂ ਕੁਨਾਲ ਉਥੋਂ ਚਲਾ ਗਿਆ।
ਦੂਜੇ ਪਾਸੇ ਕੁਨਾਲ ਨੇ ਰਾਮਾਮੰਡੀ ਥਾਣੇ ਵਿੱਚ ਦੱਸਿਆ ਕਿ ਜਯੋਤੀ ਨੇ ਉਸ ਨੂੰ ਵਿਧੀਪੁਰ ਰੇਲਵੇ ਕਰਾਸਿੰਗ ਨੇੜੇ ਬੁਲਾਇਆ ਸੀ। ਉਸ ਦੇ ਨਾਲ ਉਸ ਦਾ ਪਤੀ ਅਤੇ ਹੋਰ ਸਾਥੀ ਵੀ ਸਨ। ਸਾਰਿਆਂ ਨੇ ਉਸ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਦਰਜ ਕਰ ਲਈਆਂ ਹਨ।
ਜਲੰਧਰ ਕੇਂਦਰੀ ਦੇ ਏਸੀਪੀ ਨਿਰਮਲ ਸਿੰਘ ਨੇ ਦੱਸਿਆ ਕਿ ਇਹ ਘਟਨਾ ਰਾਮਾ ਮੰਡੀ ਨੇੜੇ ਵਾਪਰੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਰਾਮਾ ਮੰਡੀ ਵਿੱਚ ਧਾਰਾ 74, 76, 351, 3(5) ਬੀਐੱਨਐੱਸ ਤਹਿਤ ਕੁਨਾਲ ਪਾਸੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜਾਂਚ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
Advertisement