ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੋਣਾਂ ਵਿੱਚ ਸਿਆਸੀ ਸੁਰ ਲਗਾਏਗਾ ਗਾਇਕ ਹਾਕਮ ਬਖਤੜੀ ਵਾਲਾ

06:59 AM May 17, 2024 IST
ਪੰਜਾਬੀ ਗਾਇਕ ਹਾਕਮ ਬਖਤੜੀ ਵਾਲਾ ਮੀਡੀਆ ਨਾਲ ਗੱਲਬਾਤ ਦੌਰਾਨ।

ਗੁਰਦੀਪ ਸਿੰਘ ਲਾਲੀ
ਸੰਗਰੂਰ, 16 ਮਈ
ਸੰਗਰੂਰ ਲੋਕ ਸਭਾ ਹਲਕੇ ਦੇ ਚੋਣ ਪਿੜ ’ਚ ਵੋਟਰਾਂ ਨੂੰ ਪੰਜਾਬੀ ਗਾਇਕੀ ਦਾ ਰੰਗ ਵੀ ਵੇਖਣ ਨੂੰ ਮਿਲੇਗਾ। ਚੋਣ ਮੀਟਿੰਗਾਂ ਦੌਰਾਨ ਜੇਕਰ ਵੋਟਰ ਚਾਹੁਣਗੇ ਤਾਂ ਪੰਜਾਬੀ ਦੋਗਾਣਾ ਗਾਇਕੀ ਦਾ ਆਨੰਦ ਵੀ ਮਾਣ ਸਕਣਗੇ। ਵੋਟਰਾਂ ਦੀ ਇਹ ਤਮੰਨਾ ਪੰਜਾਬੀ ਗਾਇਕ ਹਾਕਮ ਬਖਤੜੀ ਵਾਲਾ ਪੂਰੀ ਕਰੇਗਾ ਕਿਉਂਕਿ ਗਾਇਕ ਹਾਕਮ ਬਖਤੜੀ ਵਾਲਾ ਸੰਗਰੂਰ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਨਿੱਤਰਿਆ ਹੈ।
ਪੰਜਾਬੀ ਗਾਇਕ ਹਾਕਮ ਬਖਤੜੀ ਵਾਲਾ ਨੇ ਆਪਣੀ ਧਰਮਪਤਨੀ ਗਾਇਕਾ ਬੀਬਾ ਦਲਜੀਤ ਕੌਰ ਸਮੇਤ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਲੋਕ ਚਾਹੁਣਗੇ ਤਾਂ ਚੋਣ ਪ੍ਰਚਾਰ ਦੌਰਾਨ ਉਹ ਪੰਜਾਬੀ ਗੀਤ ਸੁਣਾਉਣ ਦੀ ਮੰਗ ਵੀ ਪੂਰੀ ਕਰਨਗੇ। ਉਹ ਲੋਕਾਂ ਦੇ ਸੇਵਕ ਹਨ ਅਤੇ ਲੋਕਾਂ ਦੀ ਹਰ ਉਮੀਦ ’ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਅੱਧੀ ਸਦੀ ਤੋਂ ਉਹ ਪੰਜਾਬੀ ਗਾਇਕੀ ਦੇ ਖੇਤਰ ਵਿਚ ਹਨ। ਪੰਜਾਬ ਵਿਚ ਕਿਸੇ ਵਿਅਕਤੀ ਤੋਂ ਪ੍ਰੋਗਰਾਮ ਦੇ ਅੜ ਕੇ ਪੈਸੇ ਨਹੀਂ ਲਏ। ਗਾਇਕੀ ਦੇ ਖੇਤਰ ਵਿਚ ਏਨਾ ਲੰਮਾ ਸਮਾਂ ਟਿਕਣਾ ਹਾਕਮ ਬਖਤੜੀ ਵਾਲਾ ਅਤੇ ਬੀਬਾ ਦਲਜੀਤ ਕੌਰ ਦੇ ਹਿੱਸੇ ਆਇਆ ਹੈ। ਉਹ ਦੋਗਾਣਾ ਗਾਇਕੀ ਦੇ ਖੇਤਰ ਵਿਚ ਹੋਣ ਦੇ ਬਾਵਜੂਦ ਗੀਤਾਂ ’ਤੇ ਕੋਈ ਉਂਗਲ ਨਹੀਂ ਚੁੱਕ ਸਕਦਾ।
ਹਾਕਮ ਬਖਤੜੀ ਵਾਲਾ ਨੇ ਰਵਾਇਤੀ ਪਾਰਟੀਆਂ ’ਤੇ ਵਰ੍ਹਦਿਆਂ ਕਿਹਾ ਕਿ ਝੂਠ, ਤੂਫਾਨ ਤੇ ਆਪ ਹੁਦਰੀਆਂ ਗੱਲਾਂ ਰਵਾਇਤੀ ਪਾਰਟੀਆਂ ਨੇ ਕੀਤੀਆਂ ਹਨ ਜੋ ਗਿਣਾਉਣ ਵਾਲੀਆਂ ਨਹੀਂ। ਉਨ੍ਹਾਂ ਕਿਹਾ, ‘ਅੱਜ ਵੀ ਗਲੀਆਂ-ਨਾਲੀਆਂ ਦੇ ਮੁੱਦਿਆਂ ’ਤੇ ਖੜ੍ਹੇ ਹਾਂ। ਲੱਕ ਤੋੜਵੀਂ ਮਹਿੰਗਾਈ ਹੈ, ਮਸਲਾ ਕੋਈ ਵੀ ਹੱਲ ਨਹੀਂ ਹੋਇਆ, ਜਿਥੋਂ ਤੁਰੇ ਸੀ, ਉਥੇ ਹੀ ਖੜ੍ਹੇ ਹਾਂ। ਪਰਵਾਸ ਅਤੇ ਨਸ਼ੇ ਵੱਡੇ ਮੁੱਦੇ ਹਨ। ਆਜ਼ਾਦੀ ਤੋਂ ਬਾਅਦ ਪੰਜਾਬ ਨੂੰ ਹਾਸ਼ੀਏ ’ਤੇ ਧੱਕਿਆ ਹੋਇਆ ਹੈ। ਇਨ੍ਹਾਂ ਸਾਰੇ ਮੁੱਦਿਆਂ ਨੂੰ ਲੈ ਕੇ ਉਹ ਲੋਕਾਂ ਕੋਲ ਜਾਣਗੇ।’’ ਇਸ ਮੌਕੇ ਗਾਇਕੀ ਅਤੇ ਗੀਤਕਾਰੀ ਦੇ ਖੇਤਰ ਨਾਲ ਸਬੰਧਤ ਅਨੇਕਾਂ ਸਖ਼ਸ਼ੀਅਤਾਂ ਮੌਜੂਦ ਸਨ। ਜ਼ਿਕਰਯੋਗ ਹੈ ਕਿ ਪਿੰਡ ਬਖਤੜੀ ਵਿਧਾਨ ਸਭਾ ਹਲਕਾ ਸੰਗਰੂਰ ਅਧੀਨ ਪੈਂਦਾ ਹੈ।

Advertisement

Advertisement