ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗਾਇਕ ਘਨ੍ਹੱਈਆ ਮਿੱਤਲ ਵਿਵਾਦਾਂ ਵਿੱਚ ਘਿਰਿਆ

06:55 AM May 07, 2024 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਮਈ
ਧਾਰਮਿਕ ਗਾਇਕ ਘਨ੍ਹੱਈਆ ਮਿੱਤਲ ਵੱਲੋਂ ਈਸਾਈ ਭਾਈਚਾਰੇ ਬਾਰੇ ਕੀਤੀ ਟਿੱਪਣੀ ਦੇ ਰੋਸ ਵਜੋਂ ਅੱਜ ਭਾਈਚਾਰੇ ਨੇ ਉਸ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਈਸਾਈ ਭਾਈਚਾਰੇ ਦੇ ਆਗੂ ਅਲਬਰਟ ਦੂਆ ਨੇ ਦੱਸਿਆ ਕਿ ਪਿਛਲੇ ਦਿਨੀਂ ਦਰੇਸੀ ਰੋਡ ਵਿਖੇ ਸਮਾਗਮ ਦੌਰਾਨ ਭਜਨ ਗਾਇਨ ਕਰਨ ਸਮੇਂ ਘਨ੍ਹੱਈਆ ਮਿੱਤਲ ਨੇ ਕਿਹਾ ਸੀ ਕਿ ਪੰਜਾਬ ’ਚ ਵੱਧ ਤੋਂ ਵੱਧ ਮੰਦਰ ਅਤੇ ਗੁਰਦੁਆਰੇ ਬਣਨ, ਇੱਥੇ ਜ਼ਿਆਦਾ ਚਰਚ ਬਣਾਉਣ ਲਈ ਜਗ੍ਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਜਿੱਥੇ ਵੀ ਘਨ੍ਹੱਈਆ ਮਿੱਤਲ ਦਾ ਮੰਚ ਲੱਗੇਗਾ, ਉਸ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਮਾਗਮ ਵਿੱਚ ਉਸ ਸਮੇਂ ਰਵਨੀਤ ਸਿੰਘ ਬਿੱਟੂ ਤੇ ਰਾਜਾ ਵੜਿੰਗ ਤਾੜੀਆਂ ਵਜਾ ਰਹੇ ਸਨ।

Advertisement

Advertisement
Advertisement