For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਹਲਕਾ ਫਰੀਦਕੋਟ ਤੋਂ ਆਜ਼ਾਦ ਚੋਣ ਲੜੇਗਾ ਗਾਇਕ ਭੋਲਾ ਯਮਲਾ

07:26 AM Mar 25, 2024 IST
ਲੋਕ ਸਭਾ ਹਲਕਾ ਫਰੀਦਕੋਟ ਤੋਂ ਆਜ਼ਾਦ ਚੋਣ ਲੜੇਗਾ ਗਾਇਕ ਭੋਲਾ ਯਮਲਾ
Advertisement

ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 24 ਮਾਰਚ
ਲੋਕ ਸਭਾ ਹਲਕਾ ਫਰੀਦਕੋਟ ਸੀਟ ਲਈ ਗਾਇਕ ਤੇ ਸੰਗੀਤਕ ਉਸਤਾਦ ਭੋਲਾ ਯਮਲਾ ਨੇ ਵੀ ਚੋਣ ਲੜਨ ਦਾ ਮਨ ਬਣਾ ਲਿਆ ਹੈ ਅਤੇ ਵੋਟਰਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਹੈ। ਉਸਤਾਦ ਗਾਇਕ ਯਮਲਾ ਜੱਟ ਦੇ ਡੇਰੇ ਵਿਚ ਰਹਿ ਕੇ ਗਾਇਕ ਬਣਿਆ ਭੋਲਾ ਯਮਲਾ ਪਿਛਲੇ ਲੰਬੇ ਸਮੇਂ ਤੋਂ ਸੰਗੀਤਕ ਸਕੂਲ ਰਾਹੀਂ ਸੰਗੀਤ ਦੀ ਸਿੱਖਿਆ ਦੇ ਰਿਹਾ ਹੈ ਅਤੇ ਸਮਾਜਿਕ ਕਾਰਕੁਨ ਵਜੋਂ ਵੀ ਵਿਚਰ ਰਿਹਾ ਹੈ। ਉਸ ਨੇ ਨਿਹਾਲ ਸਿੰਘ ਵਾਲਾ ਦੇ ਪਿੰਡ ਲੁਹਾਰਾ, ਕੁੱਸਾ, ਰਾਮਾ ਆਦਿ ਪਿੰਡਾਂ ਵਿੱਚ ਲੋਕਾਂ ਨੂੰ ਕਿਹਾ, ‘‘ਅਨਮੋਲ ਬਾਹਰਲੇ ਹਲਕੇ ਦਾ ਉਮੀਦਵਾਰ ਹੈ, ਮੈਂ ਹਲਕੇ ਦਾ ਉਮੀਦਵਾਰ ਹਾਂ ਤੇ ਮੈਂ ਕਦੇ ਲੱਚਰ ਨਹੀਂ ਗਾਇਆ, ਹਮੇਸ਼ਾ ਸਮਾਜਿਕ ਹੀ ਗਾਇਆ ਹੈ। ਮੈਂ ਤੁਹਾਡੇ ਦੁੱਖ ਦਰਦ ਸਮਝਦਾ ਹਾਂ ਅਤੇ ਫਰੀਦਕੋਟ ਅਤੇ ਹਲਕੇ ਦਾ ਵਿਕਾਸ ਕਰਾਂਗਾ।’’ ਭੋਲਾ ਨੇ ਕਿਹਾ ਕਿ ਮੈਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾਂਗਾ, ਮੇਰੇ ਤੱਕ ਹੋਰ ਪਾਰਟੀਆਂ ਵੀ ਪਹੁੰਚ ਕਰ ਰਹੀਆਂ ਹਨ ਪਰ ਮੈਨੂੰ ਹਲਕਾ ਪਿਆਰਾ ਹੈ।

Advertisement

Advertisement
Author Image

sanam grng

View all posts

Advertisement
Advertisement
×