For the best experience, open
https://m.punjabitribuneonline.com
on your mobile browser.
Advertisement

ਗਾਇਕ ਬੱਬੂ ਮਾਨ ਨੇ ਝੂਮਣ ਲਾਏ ਵਿਦਿਆਰਥੀ

11:40 AM Apr 03, 2024 IST
ਗਾਇਕ ਬੱਬੂ ਮਾਨ ਨੇ ਝੂਮਣ ਲਾਏ ਵਿਦਿਆਰਥੀ
ਸੈਕਟਰ-26 ’ਚ ਮੇਲੇ ਦੌਰਾਨ ਗੀਤ ਗਾਉਂਦਾ ਹੋਇਆ ਬੱਬੂ ਮਾਨ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਅਪਰੈਲ
ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ-26 ਵੱਲੋਂ ਸਭਿਆਚਾਰਕ ਮੇਲਾ ‘ਪੈਗਾਮ 2024’ ਕਰਵਾਇਆ ਗਿਆ। ਇਸ ਮੌਕੇ ਮੈਨੇਜਮੈਂਟ ਦੇ ਮੈਂਬਰ ਤੇ ਸਿੱਖ ਐਜੂਕੇਸ਼ਨਲ ਸੁਸਾਇਟੀ (ਐਸ.ਈ.ਐਸ.) ਦੇ ਪ੍ਰਧਾਨ ਗੁਰਦੇਵ ਸਿੰਘ ਬਰਾੜ, ਸਕੱਤਰ ਕਰਨਲ (ਸੇਵਾਮੁਕਤ) ਜੇ.ਐਸ. ਬਾਲਾ ਅਤੇ ਸੰਯੁਕਤ ਸਕੱਤਰ ਕਰਨਦੀਪ ਸਿੰਘ ਚੀਮਾ ਤੇ ਪ੍ਰਿੰਸੀਪਲ ਡਾ. ਨਵਜੋਤ ਕੌਰ ਨੇ ਸਮਾਗਮ ਦਾ ਉਦਘਾਟਨ ਕੀਤਾ। ਉਨ੍ਹਾਂ ਵਿਦਿਆਰਥੀਆਂ ਵਿੱਚ ਸੱਭਿਆਚਾਰਕ ਸਮਝ, ਹੁਨਰ ਵਿਕਾਸ, ਭਾਈਚਾਰਕ ਨਿਰਮਾਣ ਅਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ ਵਾਲੇ ਅਜਿਹੇ ਸਮਾਗਮ ਕਰਵਾਉਣ ਲਈ ਪ੍ਰੇਰਿਆ।
ਇਸ ਮੌਕੇ ਉਘੇ ਪੰਜਾਬੀ ਗਾਇਕ ਬੱਬੂ ਮਾਨ ਨੇ ਆਪਣੇ ਹਿੱਟ ਗੀਤਾਂ ’ਤੇ ਵਿਦਿਆਰਥੀਆਂ ਨੂੰ ਝੂਮਣ ਲਾ ਦਿੱਤਾ। ਇਸ ਮੌਕੇ ਬੱਬੂ ਮਾਨ ਨੇ ਵਿਦਿਆਰਥੀਆਂ ਦੀ ਫਰਮਾਇਸ਼ ’ਤੇ ਵੀ ਗੀਤ ਗਾਏ। ਇਸ ਮੌਕੇ ਕਾਲਜ ਦੀ ਵਿਦਿਆਰਥੀ ਐਸੋਸੀਏਸ਼ਨ ਨੇ ਸਮਾਗਮ ਕਰਵਾਉਣ ਵਿਚ ਸਹਿਯੋਗ ਦਿੱਤਾ। ਐਸਜੀਜੀਐਸ ਕਾਲਜ ਬੈਂਡ ਦੇ ਨੌਜਵਾਨ ਸੰਗੀਤਕਾਰਾਂ ਨੇ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ ਅਤੇ ਉਨ੍ਹਾਂ ਨੂੰ ਵੱਖ-ਵੱਖ ਸੰਗੀਤ ਸ਼ੈਲੀਆਂ ਬਾਰੇ ਜਾਣੂ ਕਰਵਾਇਆ।

Advertisement

Advertisement
Author Image

sukhwinder singh

View all posts

Advertisement
Advertisement
×