Singer AP Dhillonl ਗਾਇਕ ਏਪੀ ਢਿੱਲੋਂ ਦਾ ਸ਼ੋਅ ਸੈਕਟਰ 25 ਦੇ ਰੈਲੀ ਮੈਦਾਨ ਵਿਚ ਹੋਵੇਗਾ
04:49 PM Dec 17, 2024 IST
ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 17 ਦਸੰਬਰ
ਗਾਇਕ ਏਪੀ ਢਿੱਲੋਂ ਦਾ 21 ਦਸੰਬਰ ਨੂੰ ਹੋਣ ਵਾਲਾ ਕੰਸਰਟ ਹੁਣ ਸੈਕਟਰ 34 ਦੇ ਐਗਜ਼ੀਬੀਸ਼ਨ ਮੈਦਾਨ ਦੀ ਥਾਂ ਸੈਕਟਰ 25 ਦੇ ਰੈਲੀ ਗਰਾਊਂਡ ਵਿਚ ਹੋਵੇਗਾ। ਸੈਕਟਰ 34 ਤੇ ਨੇੜਲੇ ਸੈਕਟਰਾਂ ਦੇ ਲੋਕਾਂ ਤੇ ਹੋਰਨਾਂ ਜਥੇਬੰਦੀਆਂ ਵੱਲੋਂ ਕੀਤੇ ਵਿਰੋਧ ਮਗਰੋਂ ਪ੍ਰਸ਼ਾਸਨ ਨੇ ਐਗਜ਼ੀਬਿਸ਼ਨ ਮੈਦਾਨ ਵਿਚ ਸ਼ੋਅ ਕਰਨ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਕਾਬਿਲੇਗੌਰ ਹੈ ਕਿ ਪਹਿਲਾਂ ਗਾਇਕ ਕਰਨ ਔਜਲਾ ਤੇ ਮਗਰੋਂ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੇ ਇਸੇ ਮੈਦਾਨ ’ਤੇ ਹੋਏ ਕੰਸਰਟਾਂ ਕਰਕੇ ਸਥਾਨਕ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।
Advertisement
Advertisement