For the best experience, open
https://m.punjabitribuneonline.com
on your mobile browser.
Advertisement

ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ 15 ਮਈ ਨੂੰ ਦੇਣਗੇ ਅਸਤੀਫ਼ਾ

06:38 AM Apr 16, 2024 IST
ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ 15 ਮਈ ਨੂੰ ਦੇਣਗੇ ਅਸਤੀਫ਼ਾ
Advertisement

ਸਿੰਗਾਪੁਰ, 15 ਅਪਰੈਲ
ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਨੇ ਲਗਪਗ 20 ਸਾਲ ਦੇਸ਼ ਦੀ ਅਗਵਾਈ ਕਰਨ ਮਗਰੋਂ ਅੱਜ ਐਲਾਨ ਕੀਤਾ ਕਿ ਉਹ 15 ਮਈ ਨੂੰ ਆਪਣਾ ਅਹੁਦਾ ਛੱਡ ਦੇਣਗੇ। ਲੀ ਦੇ ਡਿਪਟੀ ਲਾਰੈਂਸ ਵੌਂਗ ਅਗਲੇ ਉਤਰਾਧਿਕਾਰੀ ਹੋਣਗੇ। ਲੀ ਕਰੋਨਾ ਕਾਲ ਅਤੇ ਸੱਤਾ ਅੱਗੇ ਸੌਂਪਣ ਦੀ ਯੋਜਨਾ ਵਿੱਚ ਅੜਚਣ ਕਾਰਨ ਪੱਛੜ ਕੇ ਵਾਗਡੋਰ ਸੌਂਪ ਰਹੇ ਹਨ।
ਲੀ (72) ਨੇ 12 ਅਗਸਤ 2004 ਨੂੰ ਸਿੰਗਾਪੁਰ ਦੇ ਤੀਸਰੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ ਸੀ। ਫੇਸਬੁੱਕ ’ਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ ਲੀ ਨੇ ਕਿਹਾ ਕਿ ਲੀਡਰਸ਼ਿਪ ਵਿੱਚ ਬਦਲਾਅ ਕਿਸੇ ਵੀ ਦੇਸ਼ ਲਈ ਅਹਿਮ ਪਲ ਹੈ। ਉਨ੍ਹਾਂ ਕਿਹਾ, ‘‘ਪਿਛਲੇ ਸਾਲ ਨਵੰਬਰ ਵਿੱਚ ਮੈਂ ਇਸ ਸਾਲ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ ਸੀ। ਮੈਂ 15 ਮਈ 2024 ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਵਾਂਗਾ।’’ -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×