ਸਿੰਗਾਪੁਰ: ਸਪੀਕਰ ਤੇ ਸੰਸਦ ਮੈਂਬਰ ਵੱਲੋਂ ਅਸਤੀਫ਼ਾ
ਸਿੰਗਾਪੁਰ, 17 ਜੁਲਾਈ
ਸਿੰਗਾਪੁਰ ਦੀ ਸੰਸਦ ਦੇ ਸਪੀਕਰ ਟੈਨ ਚੁਆਨ ਜਨਿ ਤੇ ਸੱਤਾਧਾਰੀ ਧਿਰ ਪੀਪਲਜ਼ ਐਕਸ਼ਨ ਪਾਰਟੀ ਦੀ ਸੰਸਦ ਮੈਂਬਰ ਚੇਂਗ ਲੀ ਹੁਈ ਨੇ ਆਪਣੇ ਅਹੁਦਿਆਂ ਤੇ ਪਾਰਟੀ ਵਿਚੋਂ ਅਸਤੀਫ਼ਾ ਦੇ ਦਿੱਤਾ ਹੈ। ਦੱਸਣਯੋਗ ਹੈ ਕਿ ਦੋਵਾਂ ਵਿਚਾਲੇ ਵਿਵਾਦਤ ਸਬੰਧ ਉਜਾਗਰ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਨੇ ਉਨ੍ਹਾਂ ਦਾ ਅਸਤੀਫ਼ਾ ਮੰਗ ਲਿਆ ਸੀ। ਲੂੰਗ ਨੇ ਅੱਜ ਕਿਹਾ ਕਿ ਸੰਸਦ ਦੇ ਸਪੀਕਰ ਟੈਨ ਚੁਆਨ ਜਨਿ ਤੇ ਪੀਪਲਜ਼ ਐਕਸ਼ਨ ਪਾਰਟੀ ਵਿਚ ਹੀ ਉਨ੍ਹਾਂ ਦੀ ਸਹਿਯੋਗੀ ਸੰਸਦ ਮੈਂਬਰ ਚੇਂਗ ਲੀ ਹੁਈ ਵਿਚਾਲੇ ਰਿਸ਼ਤਾ ਨਾ ਸਿਰਫ਼ ਗੈਰਵਾਜਬ ਹੈ ਪਰ ਸਵੀਕਾਰਨ ਯੋਗ ਵੀ ਨਹੀਂ ਹੈ। ਇਸੇ ਕਾਰਨ ਦੋਵਾਂ ਨੂੰ ਅਸਤੀਫ਼ਾ ਦੇਣਾ ਪਿਆ ਹੈ ਕਿਉਂਕਿ ਦੋਵੇਂ ਸਮਝਾਉਣ ਦੇ ਬਾਵਜੂਦ ਵੀ ਰਿਸ਼ਤਾ ਬਰਕਰਾਰ ਰੱਖ ਰਹੇ ਸਨ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਦੀਆਂ ਇਹ ਟਿੱਪਣੀਆਂ ਉਸ ਵੇਲੇ ਸਾਹਮਣੇ ਆਈਆਂ ਹਨ ਜਦ ਟੈਨ ਤੇ ਚੇਂਗ ਦੋਵਾਂ ਨੇ ਸਿਆਸੀ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਸੱਤਾਧਾਰੀ ਪੀਪਲਜ਼ ਐਕਸ਼ਨ ਪਾਰਟੀ ਦੀ ਆਪਣੀ ਮੈਂਬਰਸ਼ਿਪ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ। ਲੀ ਨੇ ਇਕ ਮੀਡੀਆ ਕਾਨਫਰੰਸ ਵਿਚ ਕਿਹਾ, ‘ਸਪੀਕਰ ਦੇ ਇਕ ਸੰਸਦ ਮੈਂਬਰ ਨਾਲ ਸਰੀਰਕ ਸਬੰਧ ਹੋਣੇ ਢੁੱਕਵੇਂ ਨਹੀਂ ਹਨ, ਇਹ ਸਵੀਕਾਰ ਨਹੀਂ ਕੀਤਾ ਜਾ ਸਕਦਾ।’ -ਪੀਟੀਆਈ