For the best experience, open
https://m.punjabitribuneonline.com
on your mobile browser.
Advertisement

ਸਿੰਗਾਪੁਰ ਓਪਨ: ਸਾਤਵਿਕ-ਚਿਰਾਗ ਦੀ ਜੋੜੀ ਪਹਿਲੇ ਗੇੜ ’ਚ ਹੀ ਬਾਹਰ

07:23 AM May 29, 2024 IST
ਸਿੰਗਾਪੁਰ ਓਪਨ  ਸਾਤਵਿਕ ਚਿਰਾਗ ਦੀ ਜੋੜੀ ਪਹਿਲੇ ਗੇੜ ’ਚ ਹੀ ਬਾਹਰ
Advertisement

ਸਿੰਗਾਪੁਰ, 28 ਮਈ
ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਦੁਨੀਆ ਦੀ ਅੱਵਲ ਦਰਜਾ ਪੁਰਸ਼ ਜੋੜੀ ਨੂੰ ਅੱਜ ਇੱਥੇ ਸਿੰਗਾਪੁਰ ਓਪਨ ਬੈਡਮਿੰਟਨ ਦੇ ਸ਼ੁਰੂਆਤੀ ਗੇੜ ਵਿੱਚ ਡੈਨਮਾਰਕ ਦੇ ਡੈਨੀਅਲ ਲੁੰਡਗਾਰਡ ਅਤੇ ਮੈਡਸ ਵੇਸਟਰਗਾਰਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪੈਰਿਸ ਓਲੰਪਿਕ ’ਚ ਸੋਨ ਤਗ਼ਮਾ ਜਿੱਤਣ ਦੇ ਮਜ਼ਬੂਤ ਦਾਅਵੇਦਾਰਾਂ ’ਚੋਂ ਇਕ ਸਾਤਵਿਕ ਤੇ ਚਿਰਾਗ ਦੀ ਜੋੜੀ ਨੇ ਇਸ ਮਹੀਨੇ ਦੇ ਸ਼ੁਰੂ ’ਚ ਥਾਈਲੈਂਡ ਓਪਨ ਸੁਪਰ 500 ਦਾ ਖਿਤਾਬ ਜਿੱਤਿਆ ਸੀ ਪਰ ਅੱਜ ਵਿਸ਼ਵ ਰੈਂਕਿੰਗ ’ਚ 34ਵੇਂ ਸਥਾਨ ਦੀ ਜੋੜੀ ਤੋਂ 20-22, 18-21 ਨਾਲ ਹਾਰ ਗਈ। ਆਕਰਸ਼ੀ ਕਸ਼ਯਪ ਤੇ ਪ੍ਰਿਯਾਂਸ਼ੂ ਰਾਜਾਵਤ ਵੀ ਆਪੋ-ਆਪਣੇ ਵਰਗਾਂ ਵਿੱਚ ਪਹਿਲੇ ਗੇੜ ’ਚੋਂ ਬਾਹਰ ਹੋ ਗਏ। ਇਸੇ ਤਰ੍ਹਾਂ ਰੁਤੂਪਰਨਾ ਪਾਂਡਾ ਅਤੇ ਸਵੇਤਾਪਰਨਾ ਪਾਂਡਾ ਦੀ ਮਹਿਲਾ ਡਬਲਜ਼ ਜੋੜੀ ਵੀ ਚੀਨੀ ਤਾਇਪੇ ਦੀ ਚਾਂਗ ਚਿੰਗ ਹੁਈ ਅਤੇ ਯਾਂਗ ਚਿੰਗ ਤੁਨ ਦੀ ਜੋੜੀ ਤੋਂ 12-21, 21-12, 13-21 ਨਾਲ ਹਾਰ ਗਈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×