ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿੰਗਾਪੁਰ: ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾ

07:05 AM Apr 24, 2024 IST

ਸਿੰਗਾਪੁਰ: ਭਾਰਤੀ ਮੂਲ ਦੇ ਇੱਕ ਸ਼ਾਦੀਸ਼ੁਦਾ ਵਿਅਕਤੀ ਨੂੰ ਗ਼ੈਰ-ਇਰਾਦਤਨ ਹੱਤਿਆ ਦਾ ਦੋਸ਼ੀ ਠਹਿਰਾਏ ਜਾਣ ਮਗਰੋਂ 20 ਸਾਲ ਦੀ ਸਜ਼ਾ ਸੁਣਾਈ ਗਈ ਹੈ। ਐੱਮ. ਕ੍ਰਿਸ਼ਨਨ ਨੇ ਆਪਣੀ ਪ੍ਰੇਮਿਕਾ ਮਲਿਕਾ ਬੇਗ਼ਮ ਰਹਿਮਾਨਸਾ ਅਬਦੁਲ ਰਹਿਮਾਨ (40) ਦੀ ਹੋਰ ਮਰਦਾਂ ਨਾਲ ਸਬੰਧਾਂ ਕਾਰਨ ਗੁੱਸੇ ਵਿੱਚ ਆ ਕੇ ਕੁੱਟਮਾਰ ਕੀਤੀ ਸੀ। ਮਲਿਕਾ ਦੀ 17 ਜਨਵਰੀ 2019 ਨੂੰ ਮੌਤ ਹੋ ਗਈ ਸੀ। ਕ੍ਰਿਸ਼ਨਨ ਨੇ ਪਿਛਲੇ ਹਫ਼ਤੇ ਹਾਈ ਕੋਰਟ ਵਿੱਚ ਆਪਣਾ ਦੋਸ਼ ਕਬੂਲ ਕਰ ਲਿਆ। ਜੱਜ ਵਲੈਰੀ ਥੀਨ ਨੇ ਕਿਹਾ ਕਿ ਕ੍ਰਿਸ਼ਨਨ ਨੇ 2018 ਵਿੱਚ (ਪੁਲੀਸ ਅਧਿਕਾਰੀਆਂ ਨਾਲ ਦੁਰਵਿਹਾਰ ਦੇ ਇੱਕ ਹੋਰ ਸੰਗੀਨ ਮਾਮਲੇ ਮਗਰੋਂ) ਵਾਅਦਾ ਕੀਤਾ ਸੀ ਕਿ ਉਹ ਸੁਧਰ ਜਾਵੇਗਾ ਪਰ ਉਸਨੇ ਆਪਣੀ ਪਤਨੀ ਅਤੇ ਪ੍ਰੇਮਿਕਾ ਨਾਲ ਦੁਰਵਿਹਾਰ ਜਾਰੀ ਰੱਖਿਆ। ਕ੍ਰਿਸ਼ਨਨ ਦੀ ਪਤਨੀ ਨੇ ਨਵੰਬਰ 2015 ਵਿੱਚ ਉਸ ਨੂੰ ਅਤੇ ਉਸ ਦੀ ਪ੍ਰੇਮਿਕਾ ਨੂੰ ਕਮਰੇ ਵਿਚ ਇਕੱਠੇ ਦੇਖਿਆ ਸੀ ਜਦੋਂ ਦੋਵੇਂ ਸ਼ਰਾਬ ਪੀ ਰਹੇ ਸਨ, ਪਰ ਉਸ ਸਮੇਂ ਉਸ ਨੇ ਇਸ ਡਰੋਂ ਕ੍ਰਿਸ਼ਨਨ ਤੋਂ ਮੁਆਫ਼ੀ ਮੰਗੀ ਕਿ ਸ਼ਾਇਦ ਉਹ ਗੁੱਸੇ ਵਿਚ ਆ ਕੇ ਉਸ ਦੇ ਸ਼ਰਾਬ ਦੀ ਬੋਤਲ ਨਾ ਮਾਰ ਦੇਵੇ। -ਪੀਟੀਆਈ

Advertisement

Advertisement
Advertisement