For the best experience, open
https://m.punjabitribuneonline.com
on your mobile browser.
Advertisement

ਸਿੰਗਾਪੁਰ: ਭਾਰਤੀ ਮੂਲ ਦੇ ਨੇਤਾ ’ਤੇ ਸੰਸਦੀ ਕਮੇਟੀ ਕੋਲ ਝੂਠ ਬੋਲਣ ਦਾ ਦੋਸ਼

06:15 AM Mar 20, 2024 IST
ਸਿੰਗਾਪੁਰ  ਭਾਰਤੀ ਮੂਲ ਦੇ ਨੇਤਾ ’ਤੇ ਸੰਸਦੀ ਕਮੇਟੀ ਕੋਲ ਝੂਠ ਬੋਲਣ ਦਾ ਦੋਸ਼
Advertisement

ਸਿੰਗਾਪੁਰ, 19 ਮਾਰਚ
ਸਿੰਗਾਪੁਰ ਦੇ ਭਾਰਤੀ ਮੂਲ ਦੇ ਵਿਰੋਧੀ ਧਿਰ ਦੇ ਨੇਤਾ ਪ੍ਰੀਤਮ ਸਿੰਘ ’ਤੇ ਅੱਜ ਇੱਕ ਸੰਸਦੀ ਕਮੇਟੀ ਸਾਹਮਣੇ ਝੂਠ ਬੋਲਣ ਦਾ ਦੋਸ਼ ਲਗਾਇਆ ਗਿਆ ਹੈ। ਵਰਕਰਜ਼ ਪਾਰਟੀ (ਡਬਲਿਊਪੀ) ਦੇ ਜਨਰਲ ਸਕੱਤਰ ਪ੍ਰੀਤਮ ਸਿੰਘ ’ਤੇ ਮਰਿਆਦਾ ਕਮੇਟੀ ਸਾਹਮਣੇ ਸਾਬਕਾ ਸੰਸਦ ਮੈਂਬਰ ਰਈਸਾ ਖਾਨ ਨਾਲ ਜੁੜੀ ਸੁਣਵਾਈ ਵਿੱਚ ਝੂਠੀ ਗਵਾਹੀ ਦੇਣ ਦਾ ਦੋਸ਼ ਹੈ। ਅੱਜ ਕਟਹਿਰੇ ਵਿੱਚ ਖੜ੍ਹੇ ਹੋ ਕੇ 47 ਸਾਲਾ ਵਿਰੋਧੀ ਧਿਰ ਦੇ ਨੇਤਾ ਨੇ ਸੰਸਦ (ਮਰਿਆਦਾ, ਬਚਾਅ, ਸ਼ਕਤੀਆਂ) ਕਾਨੂੰਨ ਦੀ ਧਾਰਾ 31 (ਕਿਊ) ਤਹਿਤ ਦੋ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਮੁਕੱਦਮੇ ਦਾ ਸਾਹਮਣਾ ਕਰਨ ਦੀ ਗੱਲ ਆਖੀ। ਦੋਸ਼ੀ ਪਾਏ ਜਾਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਤਿੰਨ ਸਾਲ ਤੱਕ ਦੀ ਸਜ਼ਾ ਜਾਂ ਪ੍ਰਤੀ ਦੋਸ਼ 7000 ਸਿੰਗਾਪੁਰ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਉਨ੍ਹਾਂ ਨੇ ਵਕੀਲ ਦੀ ਸੇਵਾ ਲੈਣ ਲਈ ਚਾਰ ਹਫ਼ਤੇ ਦੀ ਮੁਲਤਵੀ ਦੀ ਅਪੀਲ ਕੀਤੀ ਹੈ। ਸੁਣਵਾਈ 17 ਅਪਰੈਲ ਨੂੰ ਪ੍ਰੀ-ਕਾਨਫਰੰਸ ਨਿਰਧਾਰਿਤ ਕੀਤੀ ਗਈ ਹੈ। ਦੋਸ਼ ਪੱਤਰ ਅਨੁਸਾਰ, ਪ੍ਰੀਤਮ ਸਿੰਘ ਨੇ 10 ਦਸੰਬਰ 2021 ਨੂੰ ਝੂਠੀ ਗਵਾਹੀ ਦਿੱਤੀ ਸੀ ਕਿ 8 ਅਗਸਤ 2021 ਨੂੰ ਸਾਥੀ ਪਾਰਟੀ ਮੈਂਬਰਾਂ ਰਈਸਾ ਖ਼ਾਨ, ਸਿਲਵੀਆ ਲਿਮ ਤੇ ਫੈਜ਼ਲ ਮਨਾਪ ਨਾਲ ਇੱਕ ਮੀਟਿੰਗ ਮਗਰੋਂ, ਉਹ ਚਾਹੁੰਦੇ ਸੀ ਕਿ ਰਈਸਾ ਖਾਨ ਸੰਸਦ ਨੂੰ ਦੱਸਣ ਕਿ ਉਨ੍ਹਾਂ ਨੇ 3 ਅਗਸਤ 2021 ਨੂੰ ਸੰਸਦ ਨੂੰ ਜੋ ਕਿਹਾ ਸੀ ਉਹ ਝੂਠ ਸੀ। ਪ੍ਰੀਤਮ ’ਤੇ 10 ਦਸੰਬਰ ਅਤੇ 15 ਦਸੰਬਰ 2021 ਨੂੰ ਇਹ ਝੂਠੀ ਗਵਾਹੀ ਦੇਣ ਦਾ ਵੀ ਦੋਸ਼ ਹੈ ਕਿ ਜਦੋਂ ਉਨ੍ਹਾਂ ਨੇ 3 ਅਕਤੂਬਰ 2021 ਨੂੰ ਰਈਸਾ ਖਾਨ ਲਾਲ ਗੱਲ ਕੀਤੀ ਤਾਂ ਉਹ ਚਾਹੁੰਦੇ ਸੀ ਕਿ ਉਹ ਸੰਸਦ ’ਚ ਝੂਠ ਬੋਲਣ ਦੀ ਗੱਲ ਸਵੀਕਾਰ ਕਰਨ। ਰਈਸਾ ਖਾਨ ਦਾ ਮਾਮਲਾ 2021 ਵਿੱਚ ਸਾਹਮਣੇ ਆਇਆ ਸੀ, ਜਦੋਂ ਉਨ੍ਹਾਂ ਨੇ ਬਲਾਤਕਾਰ ਦੇ ਇੱਕ ਮਾਮਲੇ ’ਤੇ ਸੰਸਦ ਵਿੱਚ ਝੂਠ ਬੋਲਣ ਦੀ ਗੱਲ ਸਵੀਕਾਰ ਕੀਤੀ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×