ਸਿੰਗਾਪੁਰ: ਰਿਹਾਇਸ਼ੀ ਇਮਾਰਤ ਵਿੱਚ ਅੱਗ, 50 ਲੋਕਾਂ ਨੂੰ ਸੁਰੱਖਿਅਤ ਕੱਢਿਆ
12:56 PM Dec 09, 2024 IST
ਸਿੰਗਾਪੁਰ, 9 ਦਸੰਬਰ
Advertisement
ਪੂਰਬੀ ਸਿੰਗਾਪੁਰ ਦੀ ਇੱਕ ਰਿਹਾਇਸ਼ੀ ਇਮਾਰਤ ਵਿੱਚ ਸੋਮਵਾਰ ਸਵੇਰੇ ਅੱਗ ਲੱਗਣ ਤੋਂ ਬਾਅਦ 50 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਸਿੰਗਾਪੁਰ ਸਿਵਲ ਡਿਫੈਂਸ ਫੋਰਸ (ਐਸਸੀਡੀਐਫ) ਨੇ ਦੱਸਿਆ ਕਿ ਸਵੇਰੇ 6:40 ਵਜੇ ਟੈਂਪੀਨਸ ਸਟਰੀਟ ਦੇ ਨਾਲ ਹਾਊਸਿੰਗ ਐਂਡ ਡਿਵੈਲਪਮੈਂਟ ਬੋਰਡ (ਐਚਡੀਬੀ) ਬਲਾਕ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ।
ਇੱਕ ਫੇਸਬੁੱਕ ਪੋਸਟ ਵਿੱਚ SCDF ਨੇ ਕਿਹਾ ਕਿ ਉਨ੍ਹਾਂ ਦੇ ਪਹੁੰਚਣ ’ਤੇ 13ਵੀਂ ਮੰਜ਼ਿਲ ’ਤੇ ਇਕ ਯੂਨਿਟ ਤੋਂ ਕਾਲਾ ਧੂੰਆਂ ਨਿਕਲਦਾ ਦੇਖਿਆ ਗਿਆ। SCDF ਦੁਆਰਾ ਸਾਂਝੀਆਂ ਕੀਤੀਆਂ ਗਈਆਂ ਫੋਟੋਆਂ ਵਿੱਚ ਇੱਕ ਕਮਰੇ ਵਿੱਚ ਸੜੀਆਂ ਹੋਈਆਂ ਕੰਧਾਂ ਅਤੇ ਕਮਰੇ ਦੇ ਬਾਹਰ ਕੋਰੀਡੋਰ ਨੂੰ ਨੁਕਸਾਨ ਹੋਇਆ ਦਿਖਾਇਆ ਗਿਆ ਹੈ। ਸਾਵਧਾਨੀ ਵਜੋਂ ਆਸਪਾਸ ਦੇ 50 ਨਿਵਾਸੀਆਂ ਨੂੰ ਬਾਹਰ ਕੱਢਿਆ ਗਿਆ ਸੀ। SCDF ਦੇ ਆਉਣ ਤੋਂ ਪਹਿਲਾਂ ਪ੍ਰਭਾਵਿਤ ਯੂਨਿਟ ਦੇ ਦੋ ਵਿਅਕਤੀਆਂ ਨੂੰ ਬਾਹਰ ਕੱਢਣ ਉਪਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਆਈਏਐੱਨਐੱਸ
Advertisement
Advertisement