ਸਿੰਗਾਪੁਰ: ਪੁਲੀਸ ਅਧਿਕਾਰੀ ਨੂੰ ਮੁੱਕਾ ਮਾਰ ਕੇ ਬੇਹੋਸ਼ ਕਰਨ ਵਾਲੇ ਭਾਰਤੀ ਨੂੰ 5 ਹਫ਼ਤਿਆਂ ਲਈ ਜੇਲ੍ਹ ਭੇਜਿਆ
11:09 AM Jun 19, 2024 IST
Advertisement
ਸਿੰਗਾਪੁਰ, 19 ਜੂਨ
ਭਾਰਤੀ ਮੂਲ ਦੇ ਵਿਅਕਤੀ ਨੂੰ ਕਰੀਬ ਦੋ ਸਾਲ ਪਹਿਲਾਂ ਸ਼ਰਾਬ ਪੀ ਕੇ ਸਿੰਗਾਪੁਰ ਦੇ ਪੁਲੀਸ ਅਧਿਕਾਰੀ ਨੂੰ ਮੁੱਕਾ ਮਾਰਨ ਦਾ ਦੋਸ਼ੀ ਕਰਾਰ ਦਿੰਦਿਆਂ ਪੰਜ ਹਫਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਸ ਨੇ ਐਨੀ ਜ਼ੋਰ ਨਾਲ ਘਸੁੰਨ ਮਾਰਿਆ ਕਿ ਅਧਿਕਾਰੀ ਘੱਟੋ-ਘੱਟ ਇਕ ਮਿੰਟ ਤੱਕ ਬੇਹੋਸ਼ ਰਿਹਾ ਅਤੇ ਉਸ ਦੀ ਯਾਦਦਾਸ਼ਤ ਵੀ ਅਸਥਾਈ ਤੌਰ 'ਤੇ ਖਤਮ ਹੋ ਗਈ। ਦੋਸ਼ੀ ਦੇਵੇਸ਼ ਰਾਜ ਰਾਜਸੇਗਰਨ (24) ਨੂੰ ਇਥੇ ਅਦਾਲਤ ਨੇ ਪੰਜ ਹਫ਼ਤਿਆਂ ਦੀ ਸਜ਼ਾ ਸੁਣਾਈ।
Advertisement
Advertisement
Advertisement