ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ੀਸ਼ਾ ਟੁੱਟਣ ਕਾਰਨ ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ ਮੋੜੀ

07:09 AM Oct 29, 2024 IST

ਸਿੰਗਾਪੁਰ: ਜਹਾਜ਼ ਦਾ ਸ਼ੀਸ਼ਾ ਟੁੱਟਣ ਕਾਰਨ ਟੋਕੀਓ ਜਾਣ ਵਾਲੀ ਸਿੰਗਾਪੁਰ ਏਅਰਲਾਈਨਜ਼ (ਐੱਸਆਈਏ) ਦੀ ਉਡਾਣ ਨੂੰ ਅੱਜ ਤਾਈਵਾਨ ’ਚ ਤਾਇਪੇ ਵੱਲ ਮੋੜ ਦਿੱਤਾ ਗਿਆ। ਉਡਾਣ ਨੰਬਰ ਐੱਸਕਿਊ636 ਵਿੱਚ 249 ਸਵਾਰੀਆਂ ਅਤੇ 17 ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਸ ਨੇ ਐਤਵਾਰ ਰਾਤ 11.07 ਵਜੇ ਚਾਂਗੀ ਹਵਾਈ ਅੱਡੇ ਤੋਂ ਉਡਾਣ ਭਰੀ ਅਤੇ ਸੋਮਵਾਰ ਸਵੇਰੇ 6.20 ਵਜੇ ਜਪਾਨ ਦੇ ਹੈਨੇਡਾ ਹਵਾਈ ਅੱਡੇ ’ਤੇ ਪੁੱਜਣਾ ਸੀ। ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਅਨੁਸਾਰ ਉਡਾਣ ਦਰਮਿਆਨ ਸ਼ੀਸ਼ਾ (ਵਿੰਡਸ਼ੀਲਡ) ਟੁੱਟਣ ਕਾਰਨ ਬੋਇੰਗ 777-300ਈਆਰ ਜਹਾਜ਼ ਨੂੰ ਤਾਇਪੇ ਦੇ ਤਾਓਯੁਆਨ ਕੌਮਾਂਤਰੀ ਹਵਾਈ ਅੱਡੇ ਵੱਲ ਮੋੜਨਾ ਪਿਆ। -ਪੀਟੀਆਈ

Advertisement

Advertisement