ਸਿੰਧੂ ਮਲੇਸ਼ੀਆ ਮਾਸਟਰਜ਼ ਦੇ ਦੂਜੇ ਗੇੜ ਵਿੱਚ
07:14 AM May 23, 2024 IST
Advertisement
ਕੁਆਲਾਲੰਪੁਰ:
ਓਲੰਪਿਕ ਤਗਮਾ ਜੇਤੂ ਪੀਵੀ ਸਿੰਧੂ ਨੇ ਅੱਜ ਇੱਥੇ ਸਕਾਟਲੈਂਡ ਦੀ ਕ੍ਰਿਸਟੀ ਗਿਲਮੋਰ ਨੂੰ ਹਰਾ ਕੇ ਮਲੇਸ਼ੀਆ ਮਾਸਟਰਜ਼ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਵਰਗ ਦੇ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਉਸ ਨੇ ਗਿਲਮੋਰ ਨੂੰ 21-17, 21-16 ਨਾਲ ਮਾਤ ਦਿੱਤੀ। ਹੁਣ ਉਸ ਦਾ ਸਾਹਮਣਾ ਕੋਰੀਆ ਦੇ ਸਿਮ ਯੂ ਜਿਨ ਨਾਲ ਹੋਵੇਗਾ। ਇਸੇ ਤਰ੍ਹਾਂ ਮਿਕਸਡ ਡਬਲਜ਼ ਵਿੱਚ ਬੀ ਸੁਮੀਤ ਰੈੱਡੀ ਤੇ ਐਨ ਸਿੱਕੀ ਰੈੱਡੀ ਨੇ ਹਾਂਗਕਾਂਗ ਦੇ ਕੁਆਲੀਫਾਇਰਜ਼ ਲੁਈ ਚੁਨ ਵਾਈ ਅਤੇ ਫੂ ਚੀ ਯਾਨ ਨੂੰ 21-15, 12-21, 21-17 ਨਾਲ ਹਰਾਇਆ। -ਪੀਟੀਆਈ
Advertisement
Advertisement
Advertisement