ਕੁਮਾਮੋਤੋ ਮਾਸਟਰਜ਼ ’ਚ ਸਿੰਧੂ ਤੇ ਸੇਨ ਕਰਨਗੇ ਭਾਰਤ ਦੀ ਅਗਵਾਈ
07:38 AM Nov 12, 2024 IST
Advertisement
ਕੁਮਾਮੋਤੋ, 11 ਨਵੰਬਰ
ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਅਤੇ ਲਕਸ਼ੈ ਸੇਨ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਕੁਮਾਮੋਤੋ ਮਾਸਟਰਜ਼ ਜਾਪਾਨ ਸੁਪਰ 500 ਟੂਰਨਾਮੈਂਟ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਕਰਦਿਆਂ ਲੈਅ ਵਿੱਚ ਆਉਣ ਦੀ ਕੋਸ਼ਿਸ਼ ਕਰਨਗੇ। ਇਹ ਦੋਵੇਂ ਖਿਡਾਰੀ ਪੈਰਿਸ ਓਲੰਪਿਕ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਲੈਅ ’ਚ ਆਉਣ ਲਈ ਸੰਘਰਸ਼ ਕਰ ਰਹੇ ਹਨ। ਸਿੰਧੂ ਡੈਨਮਾਰਕ ਓਪਨ ਸੁਪਰ 750 ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਸੀ ਪਰ ਲਕਸ਼ੈ ਸੇਨ ਆਰਕਟਿਕ ਓਪਨ ਸੁਪਰ 500 ਅਤੇ ਡੈਨਮਾਰਕ ਓਪਨ ਦੋਵਾਂ ਟੂਰਨਾਮੈਂਟਾਂ ’ਚੋਂ ਜਲਦੀ ਬਾਹਰ ਹੋ ਗਿਆ ਸੀ। ਇਸ ਦੇ ਬਾਵਜੂਦ ਸਿੰਧੂ ਨੂੰ ਭਰੋਸਾ ਹੈ ਕਿ ਉਹ ਆਪਣੇ ਨਵੇਂ ਕੋਚ ਅਨੂਪ ਸ੍ਰੀਧਰ ਅਤੇ ਕੋਰਿਆਈ ਦਿੱਗਜ ਖਿਡਾਰੀ ਲੀ ਸਯੁਨ ਨਾਲ ਮਿਲ ਕੇ ਕੰਮ ਕਰਕੇ ਬਿਹਤਰ ਨਤੀਜੇ ਹਾਸਲ ਕਰੇਗੀ। -ਪੀਟੀਆਈ
Advertisement
Advertisement
Advertisement