ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਨਮਤੀ ਸਕੂਲ ਦੀ ਸਿਮਰਤ ਸੂਬਾ ਪੱਧਰੀ ਕੁਇਜ਼ ਲਈ ਚੁਣੀ

10:43 AM Nov 14, 2024 IST
ਜੇਤੂ ਵਿਦਿਆਰਥੀਆਂ ਨਾਲ ਡਾਇਰੈਕਟਰ ਸ਼ਸ਼ੀ ਜੈਨ ਤੇ ਪ੍ਰਿੰਸੀਪਲ ਸੁਪ੍ਰਿਆ ਖੁਰਾਣਾ। -ਫੋਟੋ: ਸ਼ੇਤਰਾ

ਜਗਰਾਉਂ:

Advertisement

ਸਥਾਨਕ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਕਰਵਾਏ ਤਹਿਸੀਲ ਪੱਧਰੀ ਕੁਇਜ਼ ’ਚ ਹਿੱਸਾ ਲਿਆ। ਭਾਰਤ ਨੂੰ ਜਾਣੋ ਤਹਿਤ ਕਰਵਾਏ ਇਸ ਲਿਖਤੀ ਮੁਕਾਬਲੇ ’ਚ ਸਿਮਰਤ ਕੌਰ ਅਰੋੜਾ ਦੀ ਸੂਬਾ ਪੱਧਰੀ ਕੁਇਜ਼ ਲਈ ਚੋਣ ਹੋਈ ਹੈ। ਸਕੂਲ ਡਾਇਰੈਕਟਰ ਸ਼ਸ਼ੀ ਜੈਨ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ’ਚ ਜਗਰਾਉਂ ਦੇ ਪੰਦਰਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ’ਚੋਂ ਸਨਮਤੀ ਵਿਮਲ ਜੈਨ ਸਕੂਲ ਦੇ ਸੀਨੀਅਰ ਪੱਧਰ ਦੇ ਵਿਦਿਆਰਥੀ ਤਰੁਨ ਕੁਮਾਰ ਨੇ ਪਹਿਲਾ, ਹਰਸ਼ ਨੇ ਤੀਜਾ ਅਤੇ ਸਿਮਰਤ ਕੌਰ ਨੇ ਚੌਥਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਹੀ ਜੂਨੀਰਤ ਵਰਗ ’ਚ ਆਰੀਅਨ ਕੁਮਾਰ ਅੱਵਲ ਰਿਹਾ ਜਦਕਿ ਤ੍ਰਿਸ਼ਾ ਕੁਮਾਰੀ ਨੇ ਦੂਜਾ ਅਤੇ ਮੋਕਸ਼ ਕੁਮਾਰ ਨੇ ਦਸਵਾਂ ਸਥਾਨ ਹਾਸਲ ਕੀਤਾ। ਦੂਜੇ ਪੜਾਅ ਦੇ ਕੁਇਜ਼ ’ਚ ਸਿਮਰਤ ਕੌਰ ਅਰੋੜਾ ਨੇ ਪਹਿਲਾ ਸਥਾਨ ਹਾਸਲ ਕਰਕੇ ਰਾਜ ਪੱਧਰੀ ਮੁਕਾਬਲੇ ’ਚ ਥਾਂ ਬਣਾਈ। -ਨਿੱਜੀ ਪੱਤਰ ਪ੍ਰੇਰਕ

Advertisement
Advertisement