ਕਿੱਕ ਬਾਕਸਿੰਗ ਅੰਡਰ-17 ਲੜਕੀਆਂ ਵਿੱਚ ਸਿਮਰਨਪ੍ਰੀਤ ਦੀ ਝੰਡੀ
ਖੇਤਰੀ ਪ੍ਰਤੀਨਿਧ
ਲੁਧਿਆਣਾ, 19 ਸਤੰਬਰ
ਖੇਡਾਂ ਵਤਨ ਪੰਜਾਬ ਦੀਆਂ 2024 ਤਹਿਤ ਚੱਲ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚੋਂ ਕਿੱਕ ਬਾਕਸਿੰਗ ਅੰਡਰ-17 ਲੜਕੀਆਂ ਦੇ 50 ਕਿਲੋਗ੍ਰਾਮ ਭਾਰ ਵਰਗ ਵਿੱਚ ਸਿਮਰਨਪ੍ਰੀਤ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਖੇਡ ਅਫਸਰ ਕੁਲਦੀਪ ਚੁੱਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਹਰ ਉਮਰ ਵਰਗ ਦੇ ਖਿਡਾਰੀਆਂ ਵੱਲੋਂ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਪੱਧਰ ਖੇਡਾਂ ਦੌਰਾਨ ਹੋਏ ਕਿੱਕ ਬਾਕਸਿੰਗ ਅੰਡਰ-17 ਲੜਕੀਆਂ ਦੇ ਮੁਕਾਬਲੇ ਮਲਟੀਪਰਪਜ ਹਾਲ, ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿੱਚ ਹੋਏ। ਇੰਨਾਂ ਮੁਕਾਬਲਿਆਂ ਵਿੱਚ 50 ਕਿਲੋਗ੍ਰਾਮ ਵਿੱਚ ਕੇਵੀਐਮ ਹਲਵਾਰਾ ਦੀ ਸਿਮਰਨਪ੍ਰੀਤ, 55 ਕਿਲੋਗ੍ਰਾਮ ਭਾਰ ਵਿੱਚ ਬੌਬੀ ਅਕਾਲਗੜ, 65 ਕਿਲੋਗ੍ਰਾਮ ਵਿੱਚ ਸਾਇਨਾ ਕਤਿਆਲ (ਡੀ.ਏ.ਵੀ. ਜਗਰਾਉ), 65 ਕਿਲੋਗ੍ਰਾਮ ਭਾਰ ਵਿੱਚ ਜਪਜੀਤ ਕੌਰ (ਡੀ.ਏ.ਵੀ. ਜਗਰਾਉ) ਨੇ, 60 ਕਿਲੋਗ੍ਰਾਮ ਭਾਰ ਵਿੱਚ ਸੁਖਮਨਪ੍ਰੀਤ ਕੌਰ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਇਸੇ ਤਰ੍ਹਾਂ ਅੰਡਰ-21 ਲੜਕੀਆਂ ਦੇ ਲਾਈਟ ਕਨਟੈਕਟ ਈਵੈਂਟ ਵਿੱਚ 45 ਕਿਲੋਗ੍ਰਾਮ ਵਿੱਚ ਜਸਨਦੀਪ ਕੌਰ (ਜਗਰਾਉ)ਨੇ, 50 ਕਿਲੋਗ੍ਰਾਮ ਵਿੱਚ ਦਮਨਪ੍ਰੀਤ ਕੌਰ ਨੇ, 55 ਕਿਲੋਗ੍ਰਾਮ ਭਾਰ ਵਿੱਚ ਖੁਸਬੂ (ਅਕਾਲਗੜ੍ਹ) ਨੇ, 60 ਕਿਲੋਗ੍ਰਾਮ ਭਾਰ ਵਿੱਚ ਰਵਨੀਤ ਕੌਰ (ਜਗਰਾਉ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਡੀਐਸਓ ਸ੍ਰੀ ਚੁੱਘ ਨੇ ਦੱਸਿਆ ਕਿ ਉਕਤ ਤੋਂ ਇਲਾਵਾ ਚੈੱਸ ਅੰਡਰ-17 ਲੜਕੀਆਂ ਦੇ ਬੀ.ਵੀ.ਐਮ. ਸਕੂਲ ਕਿਚਲੂ ਨਗਰ ਲੁਧਿਆਣਾ ਵਿਖੇ ਹੋਏ ਮੁਕਾਬਲਿਆਂ ਵਿੱਚ ਜੈਸਿਕਾ ਪੁਨਹਾਨੀ ਨੇ, ਅੰਡਰ-21 ਸਾਲ ਦੇ ਮੁਕਾਬਲਿਆਂ ਵਿੱਚ ਦੀਪਤੀ ਸ਼ਰਮਾ ਨੇ, 41 ਤੋਂ 50 ਸਾਲ ਉਮਰ ਵਰਗ ਦੇ ਮਹਿਲਾ ਗਰੁੱਪ ਵਿੱਚ ਮਮਤਾ ਮੈਹੋਰਤਰਾ ਨੇ ਪਹਿਲੇ ਪ੍ਰਾਪਤ ਕੀਤੇ।
ਸਾਫਟਬਾਲ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਗੁਰੂ ਨਾਨਕ ਮਾਡਲ ਸਕੂਲ ਢੋਲੇਵਾਲ ਦੀ ਟੀਮ ਨੇ ਤੇਜਾ ਸਿੰਘ ਸੁਤੰਤਰ ਮੈਮੋ ਸਕੁਲ ਸ਼ਿਮਲਾਪੁਰੀ ਦੀ ਟੀਮ ਨੂੰ 10-0 ਦੇ ਫਰਕ ਨਾਲ, ਕੋਚਿੰਗ ਸੈਂਟਰ ਮੱਲ੍ਹਾ ਦੀ ਟੀਮ ਨੇ ਦਸਮੇਸ਼ ਸਕੂਲ ਦਸਮੇਸ ਨਗਰ ਦੀ ਟੀਮ ਨੂੰ 9-5 ਦੇ ਫਰਕ ਨਾਲ ਅਤੇ ਬੀਸੀਐੱਮ ਸਕੂਲ ਫੋਕਲ ਪੁਆਇੰਟ ਦੀ ਟੀਮ ਨੇ ਸਰਕਾਰੀ ਸੀਨੀ. ਸੈਕੰਡਰੀ ਸਕੂਲ ਸੰਗੋਵਾਲ ਦੀ ਟੀਮ ਨੂੰ 10-0 ਦੇ ਫਰਕ ਨਾਲ ਹਰਾਇਆ।