ਸਿਮਰਨਜੀਤ ਸਿੰਘ ਮਾਨ ਦੀ ਧੀ ਨੇ ਪਿਤਾ ਲਈ ਵੋਟਾਂ ਮੰਗੀਆਂ
08:39 AM May 25, 2024 IST
ਪੱਤਰ ਪ੍ਰੇਰਕ
ਲਹਿਰਾਗਾਗਾ, 24 ਮਈ
ਸ਼੍ਰੋਮਣੀ ਅਕਾਲੀ ਦਲ (ਅੰਮਿਰਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੀ ਪੁੱਤਰੀ ਬੀਬੀ ਪਵਿੱਤ ਕੌਰ ਨੇ ਅੱਜ ਹਲਕੇ ਦੇ ਪਿੰਡਾਂ ਰਾਏਧੜਾਣਾ, ਭੁਟਾਲ ਸਮੇਤ ਵੱਖ-ਵੱਖ ਪਿੰਡਾਂ ਵਿੱਚ ਆਪਣੇ ਪਿਤਾ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢ ਕੇ ਖੁਸ਼ਹਾਲ ਜਿੰਦਗੀ ਜਿਉਣ ਦੇ ਕਾਬਲ ਬਣਾਉਣ ਲਈ ਸਿਮਰਨਜੀਤ ਸਿੰਘ ਮਾਨ ਦਾ ਲੋਕ ਸਭਾ ਚੋਣਾਂ ਵਿੱਚ ਪੂਰਨ ਸਾਥ ਦਿੱਤਾ ਜਾਵੇ। ਇਸ ਮੌਕੇ ਪਾਲ ਸਿੰਘ ਖਾਈ, ਹਰਵਿੰਦਰ ਸਿੰਘ ਮਨਿਆਣਾ, ਸੁਰਜੀਤ ਸਿੰਘ ਭੁਟਾਲ, ਸੰਦੀਪ ਸ਼ਰਮਾ ਭੁਟਾਲ ਖੁਰਦ, ਗੁਰਜੋਤ ਸਿੰਘ ਭੂਟਾਲ ਖੁਰਦ, ਜਰਨੈਲ ਸਿੰਘ ਲਾਂਬਾ ਗੁਰਸੇਵ ਸਿੰਘ ਮਨਿਆਣਾ, ਗੁਰਤੇਜ ਸਿੰਘ ਤੇਜੀ ਹਾਜ਼ਰ ਸਨ।
Advertisement
Advertisement
Related News
Advertisement