ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਉਮੀਦਵਾਰਾਂ ਦੀਆਂ ਫਾਈਲਾਂ ਤਿਆਰ ਕਰਨ ਵਾਲਿਆਂ ਦੀ ਚਾਂਦੀ

07:24 AM Oct 03, 2024 IST
ਫਾਈਲਾਂ ਤਿਆਰ ਕਰਵਾਉਂਦੇ ਹੋਏ ਲੋਕ।

ਇਕਬਾਲ ਸਿੰਘ ਸ਼ਾਂਤ
ਲੰਬੀ, 2 ਅਕਤੂਬਰ
ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਫਾਈਲਾਂ ਦਾ ਕਾਰਜ ਕਾਫ਼ੀ ਮਹਿੰਗਾ ਹੋ ਗਿਆ ਹੈ। ਬੀਡੀਪੀਓ ਦਫ਼ਤਰ ਦੇ ਬਾਹਰ ਲੱਗੇ ਨਿੱਜੀ ਪੰਡਾਲਾਂ ਵਿੱਚ ਸਰਪੰਚ ਅਤੇ ਪੰਚ ਅਹੁਦਿਆਂ ਲਈ ਨਾਮਜ਼ਦਗੀ ਫਾਈਲਾਂ ਭਰਨ ਲਈ ਖੂਬ ਚਾਂਦੀ ਬਣਾਈ ਜਾ ਰਹੀ ਹੈ ਜਿਸ ਤਹਿਤ ਨਾਮਜ਼ਦਗੀ ਫਾਈਲ ਭਰਨ ਲਈ ਨਿੱਜੀ ਵਿਅਕਤੀਆਂ ਵੱਲੋਂ ਢਾਈ ਹਜ਼ਾਰ ਰੁਪਏ ਤੋਂ ਤਿੰਨ ਹਜ਼ਾਰ ਰੁਪਏ ਤੱਕ ਵਸੂਲੇ ਜਾ ਰਹੇ ਹਨ ਜਦਕਿ ਨੋ ਡਿਊਜ਼ ਦਸਤਾਵੇਜ਼ਾਂ ਵਾਲੀ ਫਾਈਲ ਦੋ ਸੌ ਤੋਂ ਢਾਈ ਸੌ ਰੁਪਏ ਤੱਕ ਵਿਕ ਰਹੀ ਹੈ, ਜਿਸ ਤੋਂ ਗਰੀਬ ਵਰਗ ਦੇ ਸੰਭਾਵੀ ਉਮੀਦਵਾਰ ਕਾਫ਼ੀ ਔਖੇ ਹਨ। ਹਾਲਾਂਕਿ ਸਮੁੱਚੇ ਚੋਣ ਪ੍ਰਸ਼ਾਸਨ ਨੇ ਸਭ ਦੇਖਦੇ ਹੋਏ ਸੜਕ ਕੰਢੇ ਲੱਗੇ ਪੰਡਾਲਾਂ ਪ੍ਰਤੀ ਚੁੱਪੀ ਵੱਟੀ ਹੋਈ ਹੈ। ਇਨ੍ਹਾਂ ਪੰਡਾਲਾਂ ਵਿੱਚ ਨਾਮਜ਼ਦਗੀ ਭਰਨ ਲਈ ਲੋਕਾਂ ਦੀ ਭੀੜ ਲੱਗ ਰਹੀ ਹੈ। ਪਿੰਡ ਰੋੜਾਂਵਾਲੀ ਤੋਂ ਸਰਪੰਚ ਅਹੁਦੇ ਲਈ ਫਾਈਲ ਭਰਵਾਉਣ ਵਾਲੇ ਮੱਖਣ ਸਿੰਘ ਨੇ ਦੱਸਿਆ ਕਿ ਉਸ ਤੋਂ ਨਾਮਜ਼ਦਗੀ ਫਾਈਲ ਲਈ ਤਿੰਨ ਹਜ਼ਾਰ ਰੁਪਏ ਵਸੂਲੇ ਗਏ ਹਨ, ਜਿਹੜੇ ਬਹੁਤ ਜ਼ਿਆਦਾ ਹਨ।
ਪ੍ਰਸ਼ਾਸਨ ਵੱਲੋਂ ਇਸ ਪ੍ਰਤੀ ਐਕਸ਼ਨ ਲੈਣਾ ਚਾਹੀਦਾ ਹੈ। ਪਿੰਡ ਭਾਗੂ ’ਚ ਪੰਚ ਅਹੁਦੇ ਲਈ ਫਾਈਲ ਭਰਵਾਉਣ ਵਾਲੇ ਕੁਲਵਿੰਦਰ ਸਿੰਘ ਨੇ ਫਾਈਲ ਭਰਨ ਲਈ ਢਾਈ ਹਜ਼ਾਰ ਰੁਪਏ ਲਏ ਜਾਣ ਦੀ ਪੁਸ਼ਟੀ ਕੀਤੀ। ਹਰਮੇਸ਼ ਸਿੰਘ ਖੁੱਡੀਆਂ ਨੇ ਚੁੱਲ੍ਹਾ ਟੈਕਸ ਦੇ ‘ਨੋ ਡਿਊਜ਼’ ਲਈ ਬੀਡੀਪੀਓ ਦਫ਼ਤਰ ਵਿੱਚ ਇੱਕਦਮ ਭੀੜ ਪੈਣ ਨੂੰ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਖਾਮੀ ਦੱਸਦੇ ਕਿਹਾ ਕਿ ਚੋਣ ਲੜਨ ਦੇ ਚਾਹਵਾਨਾਂ ਦੀ ਖੱਜਲ-ਖੁਆਰੀ ਘਟਾਉਣ ਲਈ ਚਾਰ-ਚਾਰ, ਪੰਜ-ਪੰਜ ਪਿੰਡਾਂ ਦੇ ਜ਼ੋਨ ਬਣਾ ਕੇ ਪੰਚਾਇਤ ਸਕੱਤਰਾਂ ਨੂੰ ਉਥੇ ਤਾਇਨਾਤ ਕੀਤਾ ਜਾਣਾ ਚਾਹੀਦਾ ਸੀ। ਸੀਪੀਆਈ ਦੇ ਜ਼ਿਲ੍ਹਾ ਕਾਰਜਕਾਰਨੀ ਦੇ ਮੈਂਬਰ ਸੁਖਪਾਲ ਸਿੰਘ ਲੰਬੀ ਅਤੇ ਚਰਨਜੀਤ ਸਿੰਘ ਬਨਵਾਲਾ ਨੇ ਪ੍ਰਸ਼ਾਸਨ ਦੀ ਨੱਕ ਹੇਠਾਂ ਨਾਮਜ਼ਦਗੀ ਲਈ ਵਸੂਲੇ ਜਾ ਰਹੇ ਹਜ਼ਾਰਾਂ ਰੁਪਇਆਂ ਬਾਰੇ ਐਸਡੀਐਮ ਮਲੋਟ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ।

Advertisement

ਕਿਸੇ ਨੂੰ ਕੋਈ ਪ੍ਰਵਾਨਗੀ ਨਹੀਂ ਦਿੱਤੀ: ਐੱਸਡੀਐੱਮ
ਮਲੋਟ ਦੇ ਐੱਸਡੀਐੱਮ ਡਾ. ਸੰਜੀਵ ਕੁਮਾਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੋਲੋਂ ਕਿਸੇ ਨੂੰ ਪ੍ਰਵਾਨਗੀ ਨਹੀਂ ਹੈ। ਨਾਮਜ਼ਦਗੀ ਫਾਰਮ ਬੇਹੱਦ ਸੌਖਾ ਹੈ, ਜਿਸ ਨੂੰ ਕੋਈ ਖੁਦ ਵੀ ਭਰ ਸਕਦਾ ਹੈ।

Advertisement
Advertisement