For the best experience, open
https://m.punjabitribuneonline.com
on your mobile browser.
Advertisement

ਰਾਹੁਲ ਦੇ ਸਮਰਥਨ ਵਿੱਚ ਕਾਂਗਰਸ ਵੱਲੋਂ ‘ਮੌਨ’ ਪ੍ਰਦਰਸ਼ਨ

08:40 AM Jul 13, 2023 IST
ਰਾਹੁਲ ਦੇ ਸਮਰਥਨ ਵਿੱਚ ਕਾਂਗਰਸ ਵੱਲੋਂ ‘ਮੌਨ’ ਪ੍ਰਦਰਸ਼ਨ
ਜੈਪੁਰ ਵਿੱਚ ‘ਮੌਨ ਸੱਤਿਆਗ੍ਰਹਿ’ ਵਿੱਚ ਸ਼ਾਮਲ ਰਾਜਸਥਾਨ ਕਾਂਗਰਸ ਦੇ ਪ੍ਰਧਾਨ ਗੋਵਿੰਦ ਸਿੰਘ ਦੋਤਾਸਰਾ, ਪਾਰਟੀ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ, ਸੀਨੀਅਰ ਆਗੂ ਸਚਿਨ ਪਾਇਲਟ ਤੇ ਹੋਰ। -ਫੋਟੋ: ਪੀਟੀਆੲੀ
Advertisement

ਨਵੀਂ ਦਿੱਲੀ, 12 ਜੁਲਾਈ
ਕਾਂਗਰਸ ਨੇ ਮਾਣਹਾਨੀ ਕੇਸ ਵਿੱਚ ਰਾਹੁਲ ਗਾਂਧੀ ਨੂੰ ਦੋਸ਼ੀ ਠਹਿਰਾਏ ਜਾਣ ਖ਼ਿਲਾਫ਼ ਅੱਜ ਵੱਖ-ਵੱਖ ਸੂਬਿਆਂ ਵਿੱਚ ‘ਮੌਨ’ ਪ੍ਰਦਰਸ਼ਨ ਕੀਤਾ। ਕਾਂਗਰਸ ਆਗੂਆਂ ਤੇ ਕਾਰਕੁਨਾਂ ਨੇ ਸੂਬਿਆਂ ਦੇ ਮੁੱਖ ਦਫ਼ਤਰਾਂ ’ਤੇ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਧਰਨੇ ਦਿੱਤੇ ਅਤੇ ਮੂੰਹ ’ਤੇ ਕਾਲੀਆਂ ਪੱਟੀਆਂ ਬੰਨ੍ਹੀਆਂ। ਕਾਂਗਰਸ ਆਗੂਆਂ ਨੇ ਪੱਛਮੀ ਬੰਗਾਲ, ਗੁਜਰਾਤ, ਜੰਮੂ ਕਸ਼ਮੀਰ, ਗੋਆ, ਕਰਨਾਟਕ, ਤ੍ਰਿਪੁਰਾ ਸਮੇਤ ਕਈ ਸੂਬਿਆਂ ਵਿੱਚ ਪ੍ਰਦਰਸ਼ਨ ਕੀਤੇ।
ਕਾਂਗਰਸ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਟਵੀਟ ਕੀਤਾ, ‘‘ਰਾਹੁਲ ਗਾਂਧੀ ਨੂੰ ਗ਼ੈਰਜਮਹੂਰੀ ਢੰਗ ਨਾਲ ਸੰਸਦ ਦੀ ਮੈਂਬਰਸ਼ਿਪ ਤੋਂ ਅਯੋਗ ਠਹਿਰਾਏ ਜਾਣ ਖ਼ਿਲਾਫ਼ ਸਾਡੀ ਲੜਾਈ ਜਾਰੀ ਰਹੇਗੀ। ਆਖ਼ਿਰਕਾਰ ਸੱਚਾਈ ਦੀ ਜਿੱਤ ਹੋਵੇਗੀ।’’ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਕਾਂਗਰਸ ਦੇ ‘ਮੌਨ’ ਪ੍ਰਦਰਸ਼ਨ ਵਿੱਚ ਮੁੱਖ ਮੰਤਰੀ ਭੁਪੇਸ਼ ਬਘੇਲ, ਉਪ ਮੁੱਖ ਮੰਤਰੀ ਟੀਐੱਸ ਸਿੰਘਦੇਵ ਅਤੇ ਕਈ ਹੋਰ ਆਗੂ ਸ਼ਾਮਲ ਹੋਏ। ਜੈਪੁਰ ਵਿੱਚ ਕਾਂਗਰਸ ਆਗੂਆਂ ਨੇ ਸ਼ਹੀਦ ਸਮਾਰਕ ’ਤੇ ‘ਮੌਨ ਵਰਤ’ ਰੱਖਿਆ। -ਪੀਟੀਆਈ

Advertisement

ਆਵਾਜ਼ ਦਬਾਏ ਜਾਣ ਦਾ ਜਵਾਬ ਦੇਣਗੇ ਦੇਸ਼ਵਾਸੀ: ਰੰਧਾਵਾ
ਜੈਪੁਰ: ਰਾਜਸਥਾਨ ਕਾਂਗਰਸ ਦੇ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਰਾਹੁਲ ਗਾਂਧੀ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਅਤੇ ਹਿਮਾਚਲ ਪ੍ਰਦੇਸ਼ ਤੇ ਕਰਨਾਟਕ ਵਿਧਾਨ ਸਭਾ ਚੋਣਾਂ ਹਾਰ ਗਈ। ਉਨ੍ਹਾਂ ਕਿਹਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਇਹੀ ਹੋਵੇਗਾ। ਇੱਥੇ ਸ਼ਹੀਦ ਸਮਾਰਕ ਵਿਖੇ ਪੁੱਜੇ ਸ੍ਰੀ ਰੰਧਾਵਾ ਨੇ ਮੀਡੀਆ ਨੂੰ ਕਿਹਾ, ‘‘ਇਹ (ਭਾਜਪਾ) ਰਾਹੁਲ ਗਾਂਧੀ ਦਾ ਸੰਸਦ ਵਿੱਚ ਬੋਲਣਾ ਬੰਦ ਕਰ ਸਕਦੇ ਹਨ, ਪਰ ਕਾਂਗਰਸ ਆਗੂ, ਪਾਰਟੀ ਕਾਰਕੁਨ ਅਤੇ ਹਿੰਦੁਸਤਾਨ ਦੇ ਲੋਕ ਇਸ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ।’’ -ਪੀਟੀਆਈ

Advertisement
Tags :
Author Image

sukhwinder singh

View all posts

Advertisement
Advertisement
×