For the best experience, open
https://m.punjabitribuneonline.com
on your mobile browser.
Advertisement

ਸਿਕਲੀਗਰ ਸੈੱਲ ਪੰਜਾਬ ਦੇ ਪ੍ਰਧਾਨ ਜ਼ਿਲੇ ਸਿੰਘ ਦਿੜ੍ਹਬਾ ਚੋਣ ਮੈਦਾਨ ’ਚ ਨਿੱਤਰੇ

09:58 AM May 08, 2024 IST
ਸਿਕਲੀਗਰ ਸੈੱਲ ਪੰਜਾਬ ਦੇ ਪ੍ਰਧਾਨ ਜ਼ਿਲੇ ਸਿੰਘ ਦਿੜ੍ਹਬਾ ਚੋਣ ਮੈਦਾਨ ’ਚ ਨਿੱਤਰੇ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿੱਖ ਸਿਕਲੀਗਰ ਸੈਲ ਦੇ ਸੂਬਾ ਪਧਾਨ ਜ਼ਿਲੇ ਸਿੰਘ ਦਿੜ੍ਹਬਾ।
Advertisement

ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 7 ਮਈ
ਲੋਕ ਸਭਾ ਸੰਗਰੂਰ ਤੋਂ ਭਾਰਤੀ ਜਨ ਸਨਮਾਨ ਪਾਰਟੀ ਤੇ ਸਿੱਖ ਸਿਕਲੀਗਰ ਸੈੱਲ ਪੰਜਾਬ ਦੇ ਪ੍ਰਧਾਨ ਜ਼ਿਲੇ ਸਿੰਘ ਦਿੜ੍ਹਬਾ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਉਹ ਅੱਜ ਗੁਰਦੁਆਰਾ ਪਾਤਸ਼ਾਹੀ ਨੌਵੀਂ ਦਿੜ੍ਹਬਾ ਤੋਂ ਅਰਦਾਸ ਕਰ ਕੇ ਆਪਣੇ ਸਾਥੀਆਂ ਸਮੇਤ ਕਾਗਜ਼ ਭਰਨ ਲਈ ਸੰਗਰੂਰ ਲਈ ਰਵਾਨਾ ਹੋਇਆ।
ਦਿੜ੍ਹਬਾ ਤੋਂ ਰਵਾਨਾ ਹੋਣ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਜਿਲੇ ਸਿੰਘ ਨੇ ਕਿਹਾ ਕਿ ਉਹ ਭਾਰਤੀਯ ਜਨ ਸਨਮਾਨ ਪਾਰਟੀ ਤੇ ਸਿੱਖ ਸਿਕਲੀਗਰ ਸੈੱਲ ਪੰਜਾਬ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ।
ਉਨ੍ਹਾਂ ਕਿਹਾ ਕਿ 75 ਸਾਲ ਬੀਤ ਚੁੱਕੇ ਹਨ ਪਰ ਕੇਂਦਰ ਸਰਕਾਰ ਅਤੇ ਸੂਬੇ ਦੀਆਂ ਸਰਕਾਰਾਂ ਨੇ ਅੱਜ ਤੱਕ ਟੱਪਰੀਵਾਸ ਕਬੀਲੇ ਤੇ ਸਿੱਖ ਸਿਕਲੀਗਰ ਸਮਾਜ ਦੇ ਲੋਕਾਂ ਦੀ ਕਦੇ ਵੀ ਸਾਰ ਨਹੀਂ ਲਈ ਜਦੋਂ ਕਿ ਭਾਰਤ ਵਿੱਚ ਇਨ੍ਹਾਂ ਦੀ ਗਿਣਤੀ 25 ਕਰੋੜ ਅਤੇ ਪੰਜਾਬ ਵਿੱਚ 36 ਲੱਖ ਹੈ। ਇਸ ਦੇ ਬਾਵਜੂਦ ਰਾਜਨੀਤਿਕ ਪਾਰਟੀਆਂ ਨੇ ਸਾਨੂੰ ਹਮੇਸ਼ਾਂ ਅੱਖੋਂ ਪਰੋਖੇ ਰੱਖਿਆ ਹੈ ਜਿਸ ਕਰਕੇ ਐਤਕੀ ਅਸੀਂ ਖੁਦ ਚੋਣ ਲੜਨ ਦਾ ਫੈਸਲਾ ਕੀਤਾ ਹੈ।

Advertisement

Advertisement
Author Image

joginder kumar

View all posts

Advertisement
Advertisement
×