For the best experience, open
https://m.punjabitribuneonline.com
on your mobile browser.
Advertisement

ਸਿੱਕਮ: ਭਾਰੀ ਮੀਂਹ ਤੇ ਢਿੱਗਾਂ ਡਿੱਗਣ ਕਾਰਨ ਛੇ ਹਲਾਕ

07:46 AM Jun 14, 2024 IST
ਸਿੱਕਮ  ਭਾਰੀ ਮੀਂਹ ਤੇ ਢਿੱਗਾਂ ਡਿੱਗਣ ਕਾਰਨ ਛੇ ਹਲਾਕ
ਉੱਤਰੀ ਸਿੱਕਮ ਵਿੱਚ ਭਾਰੀ ਮੀਂਹ ਮਗਰੋਂ ਨੁਕਸਾਨਿਆ ਮਕਾਨ। -ਫੋਟੋ: ਪੀਟੀਆਈ
Advertisement

ਗੰਗਟੋਕ, 13 ਜੂਨ
ਉੱਤਰੀ ਸਿੱਕਮ ਦੇ ਮੰਗਨ ਜ਼ਿਲ੍ਹੇ ਵਿੱਚ ਲਗਾਤਾਰ ਮੀਂਹ ਕਾਰਨ ਜ਼ਮੀਨ ਖਿਸਕਣ ’ਤੇ ਘੱਟੋ-ਘੱਟ ਛੇ ਜਣਿਆਂ ਦੀ ਮੌਤ ਹੋ ਗਈ ਅਤੇ 1500 ਤੋਂ ਵੱਧ ਸੈਲਾਨੀ ਫਸ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੰਗਕਾਲਾਂਗ ਵਿੱਚ ਇੱਕ ਨਵਾਂ ਬਣਿਆ ਪੁਲ ਡਿੱਗ ਗਿਆ, ਜਿਸ ਕਾਰਨ ਮੰਗਨ ਦਾ ਦੂਜ਼ੋਂਗੂ ਅਤੇ ਚੁੰਗਥਾਂਗ ਨਾਲ ਸੰਪਰਕ ਟੁੱਟ ਗਿਆ। ਅਧਿਕਾਰੀਆਂ ਨੇ ਕਿਹਾ ਕਿ ਜ਼ਮੀਨ ਖਿਸਕਣ ਕਾਰਨ ਸੜਕਾਂ ਬੰਦ ਹੋ ਗਈਆਂ ਅਤੇ ਕਈ ਮਕਾਨ ਡੁੱਬ ਗਏ, ਜਦਕਿ ਬਿਜਲੀ ਦੇ ਖੰਭੇ ਰੁੜ੍ਹ ਗਏ। ਗੁਰੂਡੋਂਗਮਾਰ ਝੀਲ ਅਤੇ ਯੁਨਥਾਂਗ ਵੈਲੀ ਵਰਗੇ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ਲਈ ਜਾਣ ਵਾਲੇ ਮੰਗਨ ਜ਼ਿਲ੍ਹੇ ਦੇ ਜ਼ੋਂਗੂ, ਚੁੰਗਥਾਂਗ, ਲਾਚੇਨ ਅਤੇ ਲਾਚੁੰਗ ਵਰਗੇ ਕਸਬਿਆਂ ਦਾ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਸੰਪਰਕ ਟੁੱਟ ਗਿਆ ਹੈ। ਮੰਗਨ ਦੇ ਜ਼ਿਲ੍ਹਾ ਮੈਜਿਸਟਜੇਟ ਹੇਮ ਕੁਮਾਰ ਛੇਤਰੀ ਨੇ ਦੱਸਿਆ, ‘‘ਪਾਕਸ਼ੇਪ ਅਤੇ ਅੰਬੀਥਾਂਗ ਪਿੰਡਾਂ ਵਿੱਚ ਤਿੰਨ-ਤਿੰਨ ਜਣਿਆਂ ਦੀ ਮੌਤ ਹੋ ਗਈ।’’ ਗੇਯਥਾਂਗ ਅਤੇ ਨਾਮਪਾਥਾਂਗ ਵਿੱਚ ਕਈ ਮਕਾਨ ਨੁਕਸਾਨੇ ਗਏ। ਛੇਤਰੀ ਨੇ ਦੱਸਿਆ ਕਿ ਬੇਘਰ ਹੋਏ ਲੋਕਾਂ ਲਈ ਪਾਕਸ਼ੇਪ ਵਿੱਚ ਰਾਹਤ ਕੈਂਪ ਸਥਾਪਤ ਕੀਤੇ ਗਏ ਹਨ। ਜ਼ਮੀਨ ਖਿਸਕਣ ਕਾਰਨ ਬਰਿੰਗਬੋਂਗ ਪੁਲੀਸ ਚੌਕੀ ਨੂੰ ਨੇੜਲੇ ਸਥਾਨ ’ਤੇ ਤਬਦੀਲ ਕਰ ਦਿੱਤਾ ਗਿਆ, ਜਦਕਿ ਸੰਕਲਾਨ ਵਿੱਚ ਇੱਕ ਪੁਲ ਦੀ ਨੀਂਹ ਨੁਕਸਾਨੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਲਗਾਤਾਰ ਪੈ ਰਹੇ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਉੱਤਰੀ ਸਿੱਕਮ ਵਿੱਚ ਮੋਬਾਈਲ ਨੈੱਟਵਰਕ ਵੀ ਪ੍ਰਭਾਵਿਤ ਹੋਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਮੰਗਨ ਵਿੱਚ ਰਾਸ਼ਨ ਨਾਲ ਐੱਨਡੀਆਰਐੱਫ ਦੀ ਇੱਕ ਟੀਮ ਭੇਜਣ ਦੀ ਅਪੀਲ ਕੀਤੀ।
ਭਾਜਪਾ ਨੇਤਾ ਪੇਮਾ ਖਾਂਡੂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਅਰੁਣਾਚਲ ਪ੍ਰਦੇਸ਼ ਗਏ ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਰਾਹਤ ਅਤੇ ਬਚਾਅ ਕਾਰਜ ਯਕੀਨੀ ਬਣਾਉਣ ਲਈ ਉੱਤਰ ਜ਼ਿਲ੍ਹਾ ਪ੍ਰਸ਼ਾਸਨ, ਪੁਲੀਸ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ।
ਉਨ੍ਹਾਂ ਇੱਕ ਬਿਆਨ ਵਿੱਚ ਕਿਹਾ, ‘‘ਪੀੜਤਾਂ ਤੇ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਲਈ ਕੋਸ਼ਿਸ਼ਾਂ ਜਾਰੀ ਹਨ। ਮੁੜ ਵਸੇਬਾ, ਅਸਥਾਈ ਬਸਤੀਆਂ ਦਾ ਪ੍ਰਬੰਧ ਅਤੇ ਬੁਨਿਆਦੀ ਸਹੂਲਤਾਂ ਯਕੀਨੀ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ।’’ -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×