ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿੱਕਮ: ਲਾਚੁੰਗ ’ਚ ਫਸੇ 200 ਤੋਂ ਵੱਧ ਸੈਲਾਨੀ ਸੁਰੱਖਿਅਤ ਥਾਵਾਂ ’ਤੇ ਪਹੁੰਚਾਏ

06:55 AM Jun 19, 2024 IST
ਸਿੱਕਮ ਵਿੱਚ ਹੜ੍ਹ ਦੀ ਮਾਰ ਹੇਠ ਆਏ ਇਲਾਕੇ ’ਚੋਂ ਲੋਕਾਂ ਨੂੰ ਸੁਰੱਖਿਅਤ ਥਾਂ ’ਤੇ ਲਿਜਾਂਦੇ ਹੋਏ ਰਾਹਤ ਕਰਮੀ। -ਫੋਟੋ: ਪੀਟੀਆਈ

ਗੰਗਟੋਕ, 18 ਜੂਨ
ਸਿੱਕਮ ਵਿੱਚ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਕਾਰਨ ਪ੍ਰਭਾਵਿਤ ਮਾਂਗਨ ਜ਼ਿਲ੍ਹੇ ਦੇ ਲਾਚੁੰਗ ਵਿੱਚੋਂ 200 ਤੋਂ ਵੱਧ ਸੈਲਾਨੀਆਂ ਨੂੰ ਬਚਾਇਆ ਗਿਆ ਹੈ, ਜਦੋਂਕਿ ਲਗਪਗ ਇੱਕ ਹਜ਼ਾਰ ਲੋਕ ਹਾਲੇ ਵੀ ਫਸੇ ਹੋਏ ਹਨ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੈਲਾਨੀਆਂ ਨੂੰ ਚੁੰਗਥਾਂਗ ਰਸਤੇ ਰਾਹੀਂ ਕੱਢ ਕੇ ਮਾਂਗਨ ਕਸਬੇ ਵਿੱਚ ਲਿਆਂਦਾ ਗਿਆ। ਇੱਥੋਂ ਉਨ੍ਹਾਂ ਨੂੰ ਗੰਗਟੋਕ ਤੱਕ ਲਿਜਾਣ ਲਈ ਟਰਾਂਸਪੋਰਟ ਵਿਭਾਗ ਵੱਲੋਂ ਵਾਹਨਾਂ ਦਾ ਪ੍ਰਬੰਧ ਕੀਤਾ ਗਿਆ।
ਐੱਸਪੀ ਸੋਨਮ ਦੇਚੂ ਭੂਟੀਆ ਨੇ ਕਿਹਾ ਕਿ ਉੱਤਰੀ ਸਿੱਕਮ ਦੇ ਲਾਚੁੰਗ ਵਿੱਚੋਂ ਅੱਜ ਲਗਪਗ 150 ਸੈਲਾਨੀਆਂ ਨੂੰ ਕੱਢ ਕੇ ਮਾਂਗਨ ਕਸਬੇ ਤੱਕ ਪਹੁੰਚਾਇਆ ਗਿਆ, ਜਦੋਂਕਿ ਕੱਲ੍ਹ 64 ਲੋਕਾਂ ਨੂੰ ਬਚਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਸਰਹੱਦੀ ਸੜਕ ਸੰਗਠਨ (ਬੀਆਰਓ), ਸੂਬਾ ਆਫ਼ਤ ਰਾਹਤ ਬਲ (ਐੱਸਡੀਆਰਐੱਫ), ਕੌਮੀ ਆਫਤ ਰਾਹਤ ਬਲ (ਐੱਨਡੀਆਰਐੱਫ) ਅਤੇ ਹੋਰ ਵਾਲੰਟੀਅਰ ਫਸੇ ਹੋਏ ਸੈਲਾਨੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੈਦਲ ਤੇ ਵਾਹਨਾਂ ਰਾਹੀਂ ਆਵਾਜਾਈ ਦੀ ਸਹੂਲਤ ਲਈ ਲੱਕੜ ਦੇ ਆਰਜ਼ੀ ਪੁਲ ਬਣਾਏ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ 12 ਜੂਨ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਮਾਂਗਨ ਵਿੱਚ ਤਬਾਹੀ ਮਚਾਈ ਹੋਈ ਹੈ। ਢਿੱਗਾਂ ਡਿੱਗਣ ਕਾਰਨ ਜ਼ਿਲ੍ਹੇ ਦੇ ਜ਼ਿਆਦਾਤਾਰ ਹਿੱਸਿਆਂ ਨਾਲ ਸੰਪਰਕ ਟੁੱਟ ਗਿਆ ਹੈ। ਸੜਕਾਂ ਜਾਮ ਹੋਣ ਕਾਰਨ ਲਗਪਗ 1200 ਸੈਲਾਨੀ ਲਾਚੁੰਗ ਕਸਬੇ ਵਿੱਚ ਫਸ ਗਏ ਹਨ। ਪਿਛਲੇ ਕੁੱਝ ਦਿਨਾਂ ਦੌਰਾਨ ਜ਼ੋਰਦਾਰ ਮੀਂਹ ਮਗਰੋਂ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਕਾਰਨ ਸਿੱਕਮ ਵਿੱਚ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ ਹੈ। ਕੁਦਰਤੀ ਤਬਾਹੀ ਨੇ ਜਾਇਦਾਦਾਂ ਨੂੰ ਵੀ ਨਕੁਸਾਨ ਪਹੁੰਚਾਇਆ ਹੈ ਅਤੇ ਵੱਖ-ਵੱਖ ਇਲਾਕਿਆਂ ਵਿੱਚ ਬਿਜਲੀ ਤੇ ਖੁਰਾਕੀ ਸਪਲਾਈ ਦੇ ਨਾਲ-ਨਾਲ ਮੋਬਾਈਲ ਨੈਟਵਰਕ ਸੇਵਾਵਾਂ ਵੀ ਪ੍ਰਭਾਵਿਤ ਹਨ। -ਪੀਟੀਆਈ

Advertisement

Advertisement
Advertisement